4ਨਵੀਂ ਦਿੱਲੀ  : ਜੇਕਰ ਤੁਸੀਂ ਕਿਸੇ ਬੈਂਕ ਦਾ ਏ.ਟੀ.ਐਮ-ਡੇਬਿਟ ਕਾਰਡ ਵਰਤ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਦੇਸ਼ ਦੇ ਲਗਪਗ 30 ਲੱਖ ਬੈਂਕ ਖਾਤਿਆਂ ਅਤੇ ਏ.ਟੀ.ਐਮ ਕਾਰਡ ‘ਤੇ ਸਾਈਬਰ ਅਟੈਕ ਹੋਇਆ ਹੈ। ਇਸ ਦੌਰਾਨ ਬੈਂਕਾਂ ਨੇ ਗ੍ਰਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪਾਸਵਰਡ ਬਦਲਦੇ ਰਹਿਣ। ਐਸ.ਬੀ.ਆਈ ਨੇ 6 ਲੱਖ ਤੋਂ ਜ਼ਿਆਦਾ ਏ.ਟੀ.ਐਮ-ਡੇਬਟ ਕਾਰਡ ਨੂੰ ਬਲਾਕ ਕਰਕੇ ਨਵੇਂ ਕਾਰਡ ਜਾਰੀ ਕੀਤੇ ਹਨ।
ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਏ.ਟੇ.ਐਮ ਮਸ਼ੀਨ ਰਾਹੀਂ ਕਲੋਨਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਅਕਾਊਂਟ ਹੈਕ ਕੀਤਾ ਜਾ ਰਿਹਾ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਚੀਨੀ ਹੈਕਰਾਂ ਦਾ ਹੱਥ ਹੈ।

LEAVE A REPLY