ਮੋਠ ਦਾਲ ਦੀ ਚਾਟ

images-300x168-1ਚਾਹ ਦੇ ਨਾਲ ਅਕਸਰ ਕੁਝ ਚਟਪਟਾ ਖਾਣ ਦਾ ਦਿਲ ਕਰਦਾ ਹੈ ਜਾਂ ਫ਼ਿਰ ਨਾਸ਼ਤੇ ‘ਚ ਵੀ ਚਟਪਟੀ ਬਣੀ ਹੋਈ ਡਿਸ਼ ਕੁਝ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਇਸ ਲਈ ਤੁਸੀਂ ਘਰ ‘ਚ ਮੋਠ ਦੀ ਦਾਲ ਦੀ ਇੱਕ ਅਜਿਹੀ ਡਿਸ਼ ਬਣਾ ਸਕਦੇ ਹੋ ਜੋ ਖਾਣ ‘ਚ ਵਧੀਆ ਲੱਗੇਗੀ ਅਤੇ ਇਹ ਜਲਦੀ ਹੀ ਬਣ ਜਾਵੇਗੀ। ਆਓ ਜਾਣਦੇ ਹਾਂ ਮੋਠ ਦੀ ਦਾਲ ਦੀ ਚਟਪਟੀ ਚਾਟ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
– 300 ਗ੍ਰਾਮ ਉਬਲੀ ਮੋਠ ਦੀ ਦਾਲ (ਮੂੰਗ ਦਾਲ)
– 2 ਆਲੂ (ਉਬਲੇ ਹੋਏ)
– 1 ਹਰੀ ਮਿਰਚ
– 1 ਪਿਆਜ
– 2 ਟਮਾਟਰ
– 2 ਵੱਡੇ ਚਮਚ ਧਨੀਆ (ਬਾਰੀਕ ਕੱਟਿਆ ਹੋਇਆ)
– 1 ਨਿੰਬੂ ਦਾ ਰਸ
– 1 ਛੋਟਾ ਚਮਚ ਚਾਟ ਮਸਾਲਾ
– ਨਮਕ (ਸਵਾਦ ਅਨੁਸਾਰ)
– ਅੱਧਾ ਕੱਪ ਦਹੀਂ
– 2 ਵੱਡੇ ਚਮਚ ਬਾਰੀਕ ਸੇਵੀਆਂ
ਬਣਾਉਣ ਲਈ ਵਿਧੀ:
– ਉਬਲੇ ਆਲੂਆਂ ਨੂੰ ਛਿੱਲ ਕੇ ਟੁੱਕੜਿਆਂ ‘ਚ ਕੱਟ ਲਓ।
– ਹੁਣ ਟਮਾਟਰ, ਪਿਆਜ, ਹਰੀ ਮਿਰਚ ਅਤੇ ਹਰੇ ਧਨੀਏ ਨੂੰ ਬਾਰੀਕ ਕੱਟ ਲਓ।
– ਹੁਣ ਇੱਕ ਭਾਂਡੇ ‘ਚ ਉਬਲੀ ਮੋਠ ਦੀ ਦਾਲ ਅਤੇ ਇਸ ‘ਚ ਆਲੂ, ਟਮਾਟਰ, ਪਿਆਜ, ਹਰੀ ਮਿਰਚ, ਨਮਕ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
– ਹੁਣ ਇਸ ਨੂੰ ਇੱਕ ਪਲੇਟ ‘ਚ ਪਾਓ ਅਤੇ ਨਿੰਬੂ ਦੇ ਰਸ, ਧਨੀਆ, ਦਹੀਂ ਅਤੇ ਬਾਰੀਕ ਸੇਵੀਆਂ ਨੂੰ ਸਜਾਓ।
– ਤਿਆਰ ਚਾਟ ਨੂੰ ਖਾਓ ਅਤੇ ਪਰੋਸੋ।

LEAVE A REPLY