sports-news-300x150-2ਨਵੀਂ ਦਿੱਲੀ:  ਭਾਰਤ ਅਤੇ ਪਾਕਿਸਤਾਨ ‘ਚ ਚੱਲ ਰਹੇ ਤਣਾਅਪੂਰਨ ਰਿਸ਼ਤਿਆਂ ਦਾ ਅਸਰ ਦੋਹਾਂ ਦੇਸ਼ਾਂ ‘ਚ ਹੋਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ‘ਤੇ ਵੀ ਪੈ ਸਕਦਾ ਹੈ ਜਿਹੜੀ ਕਿ ਰੱਦ ਹੋਣ ਦੇ ਖਤਰੇ ‘ਚ ਹੈ। ਭਾਰਤ ਅਤੇ ਪਾਕਿਸਤਾਨ ‘ਚ ਅਕਤੂਬਰ ਦੇ ਆਖੀਰ ਤਕ ਮਹਿਲਾ ਕ੍ਰਿਕਟ ਸੀਰੀਜ਼ ਖੇਡੀ ਜਾਣੀ ਸੀ ਜਿਸ ‘ਚ ਆਈ. ਸੀ. ਸੀ.  ਮਹਿਲਾ ਚੈਪੀਅਨਸ਼ਿਪ ਅੰਕਾਂ ਦਾ ਫ਼ੈਸਲਾ ਹੋਣਾ ਹੈ। ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਜੇ ਤਕ ਪਾਕਿਸਤਾਨ ਕ੍ਰਿਕਟ ਬੋਰਡ ( ਪੀ. ਸੀ. ਬੀ. ) ਨੂੰ ਸੀਰੀਜ਼ ਖੇਡਣ ਜਾਂ ਰੱਦ ਕਰਨ ਨੂੰ ਲੈਕੇ ਕੋਈ ਜਾਣਕਾਰੀ ਨਹੀਂ ਦਿੱਤੀ। ਰਿਪੋਰਟ ਦੇ ਮੁਤਾਬਕ ਜੇ ਸੀਰੀਜ਼ ਰੱਦ ਹੁੰਦੀ ਹੈ ਤਾਂ ਅੰਕਾਂ ਦੀ ਵੰਡ ਦਾ ਫ਼ੈਸਲਾ ਚੈਪੀਅਨਸ਼ਿਪ ਦੀ ਤਕਨੀਕੀ ਕਮੇਟੀ ਕਰੇਗੀ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ. ) ਦੇ ਬੁਲਾਰੇ ਦੇ ਦੱਸਿਆ ਕਿ ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲੀ ਇਸ ਸੀਰੀਜ਼ ਨੂੰ ਜੇ ਭਾਰਤ ਖੇਡਣ ਤੋਂ ਮਨ੍ਹਾ ਕਰਦਾ ਹੈ ਤਾਂ ਉਸ ਨੂੰ ਅੰਕ ਨਹੀਂ ਦਿੱਤੇ ਜਾਣੇ ਚਾਹੀਦੇ। ਇਸ ਸੀਰੀਜ਼ ‘ਚ ਦੋਹਾਂ ਦੇਸ਼ਾਂ ‘ਚ ਤਿੰਨ ਵਨਡੇ ਮੈਚ ਹੋਣੇ ਹੈ ਅਤੇ ਪੀ. ਸੀ. ਬੀ. ਸੰਯੁਕਤ ਅਰਬ ਅਮੀਰਾਤ ‘ਚ ਭਾਰਤ ਦੀ ਮੇਜ਼ਬਾਨੀ ਕਰਨ ਨੂੰ ਤਿਆਰ ਹੈ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਮਹਿਲਾ ਚੈਪੀਅਨਸ਼ਿਪ ਦੇ ਬਾਅਦ ਸਿਖਰਲੀਆਂ ਚਾਰ ਜਗ੍ਹਾਵਾਂ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਇੰਗਲੈਂਡ ‘ਚ ਅਗਲੇ ਸਾਲ ਹੋਣ ਵਾਲੇ 2017 ਵਿਸ਼ਵ ਕੱਪ ਦੇ ਲਈ ਪ੍ਰਵੇਸ਼ ਮਿਲ ਜਾਵੇਗਾ। ਆਖਰੀ ਚਾਰ ਜਗ੍ਹਾਵਾਂ ‘ਤੇ ਰਹਿਣ ਵਾਲਿਆਂ ਟੀਮਾਂ ਨੂੰ ਕੁਆਲੀਫ਼ਾਈ ਤੋਂ ਮੁੱਖ ਟੂਰਨਾਮੈਂਟ ‘ਚ ਪ੍ਰਵੇਸ਼ ਮਿਲ ਜਾਵੇਗਾ। ਆਈ. ਸੀ. ਸੀ. ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਸ ਮਹੀਨੇ ਦੇ ਅੰਤ ਤਕ ਸੀਰੀਜ਼ ਖੇਡਣੀ ਹੈ ਜਿਸਦੀ ਮੇਜ਼ਬਾਨੀ ਪਾਕਿਸਤਾਨ ਨੂੰ ਕਰਨੀ ਹੈ। ਜੇਕਰ ਸੀਰੀਜ਼ ਨਹੀਂ ਹੁੰਦੀ ਤਾਂ ਮਾਮਲੇ ਨੂੰ ਤਕਨੀਕੀ ਕਮੇਟੀ ਦੇ ਸਾਹਮਣੇ ਭੇਜਿਆ ਜਾਵੇਗਾ।

LEAVE A REPLY