5ਮੱਤੇਵਾਲ   -ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨਾ ਚਾਹੀਦਾ ਹੈ। ਉਹਨਾਂ ਵੱਲੋਂ ‘ਕਰਜ਼ਾ ਮੁਕਤੀ ਯੋਜਨਾ’ ਥੱਲੇ ਕੀਤੀ ਜਾ ਰਹੀ ਬਿਆਨਬਾਜ਼ੀ ਕਰਜ਼ੇ ‘ਚ ਡੁੱਬੇ ਕਿਸਾਨਾਂ ਦੇ ਜ਼ਖਮਾਂ ਉੱਤੇ ਲੂਣ ਵਾਂਗ ਲੱਗ ਰਹੀ ਹੈ।
ਇਹ ਸ਼ਬਦ ਪੰਜਾਬ ਦੇ ਮਾਲ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਪਿੰਡ ਖੇਡ਼ਾ ਬਾਲਾ ਚੱਕ ਅਤੇ ਗਿੱਦਡ਼ਬਾਹਾ ਦਾ ਦੌਰਾ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੇ। ਉਹਨਾਂ ਕਿਹਾ ਕਿ ਜੇ ਇਹ ਯੋਜਨਾ ਰੱਤੀ ਭਰ ਵੀ ਸੱਚੀ ਹੈ ਤਾਂ ਕੈਪਟਨ ਨੂੰ ਕਰਜ਼ਾ-ਪੀਡ਼ਿਤ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਬਾਰੇ ਉਹਨਾਂ ਨਾਲ ਲਿਖਤੀ ਇਕਰਾਰਨਾਮਾ ਕਰਨਾ ਚਾਹੀਦਾ ਹੈ।
ਸ਼ ਮਜੀਠੀਆ ਨੇ ਕਿਹਾ ਕਿ ਕੈਪਟਨ ਨਿਰੋਲ ਸਿਆਸੀ ਲਾਹਾ ਲੈਣ ਲਈ ਕਰਜ਼ੇ ‘ਚ ਡੁੱਬੇ ਕਿਸਾਨਾਂ ਦੇ ਜ਼ਖਮਾਂ ਉੱਤੇ ਲੂਣ ਮਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੁਆਰਾ ਕਿਸਾਨਾਂ ਨਾਲ ਵਿਖਾਈ ਜਾ ਰਹੀ ਹਮਦਰਦੀ ਮਗਰਮੱਛ ਦੇ ਹੰਝੂ ਹਨ, ਕਿਉਂਕਿ ਕੇਂਦਰ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੇ ਹੁੰਦਿਆਂ ਕਿਸਾਨਾਂ ਦੀ ਭਲਾਈ ਲਈ ਕਦੇ ਕੁੱਝ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਸ੍ਰæੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਜਾਣ ਦੀ ਮੰਗ ਉਠਾਈ ਹੈ। ਦੂਜੇ ਪਾਸੇ ਕਾਂਗਰਸ ਪੰਜਾਬ ਨਾਲ ਸਦਾ ਹੀ ਮਤਰੇਇਆ ਵਿਵਹਾਰ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਆਪਣੇ ਸਿਆਸੀ ਲਾਭ ਲਈ ਪੰਜਾਬ ਦੇ ਕੁਦਰਤੀ ਸਰੋਤ ਦੂਜੇ ਸੂਬਿਆਂ ਨੂੰ ਤੋਹਫੇ ਵਜੋਂ ਦਿੰਦੀ ਰਹੀ ਹੈ। ਪੰਜਾਬ ਦੇ ਸਾਰੇ ਅਹਿਮ ਮੁੱਦਿਆਂ ਜਿਵੇਂ ਪੰਜਾਬੀ ਬੋਲਦੇ ਇਲਾਕੇ, ਚੰਡੀਗਡ਼੍ਹ ਪੰਜਾਬ ਨੂੰ ਦੇਣ ਸੰਬੰਧੀ ਅਤੇ ਪਾਣੀਆਂ ਦੇ ਮੁੱਦੇ ਉੱਤੇ ਕਾਂਗਰਸ ਨੇ ਹਮੇਸ਼ਾਂ ਪੰਜਾਬ-ਵਿਰੋਧੀ ਸਟੈਂਡ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਭੁੱਲ ਸਕਦੇ ਹਨ ਕਿ ਕਾਂਗਰਸ ਨੇ ਆਪਣੇ ਸਿਆਸੀ ਫਾਇਦੇ ਲਈ ਪੰਜਾਬ ਨੂੰ ਦੋ ਦਹਾਕਿਆਂ ਵਾਸਤੇ ਹਿੰਸਾ ਦੀ ਭੱਠੀ ਵਿਚ ਸੁੱਟ ਦਿੱਤਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਮੀਡੀਆ ਸਲਾਹਕਾਰ ਪ੍ਰੋਫੈਸਰ ਸਰਚੰਦ ਸਿੰਘ, ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਿਰ ਸਨ।

LEAVE A REPLY