ਬੌਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੁ ਕੋਲ ਇਨ੍ਹੀ ਦਿਨੀਂ ਕੋਈ ਕੰਮ ਨਹੀਂ ਹੈ। ਉਸ ਦੇ ਵਿਆਹ ਦੇ ਜਸ਼ਨ ਦਾ ਸਮਾਂ ਲੱਗਦਾ ਅਜੇ ਤੱਕ ਖ਼ਤਮ ਨਹੀਂ ਹੋਇਆ। ਇਸ ਲਈ ਬਿਪਾਸ਼ਾ ਇਸ ਦੀਵਾਲੀ ਨੂੰ ਵੀ ਪੂਰੀ ਖੁਸ਼ੀ ਨਾਲ ਮਨਾਉਣਾ ਚਾਹੁੰਦੀ ਹੈ। ਇੱਕ ਫ਼ੈਸ਼ਨ ਸਟੋਰ ਲਾਂਚ ਦੇ ਮੌਕੇ ‘ਤੇ ਪਹੁੰਚੀ ਬਿਪਾਸ਼ਾ ਇਸ ਵਾਰ ਆਪਣੀ ਖੁਸ਼ੀ ਲੁੱਕਾ ਨਾ ਸਕੀ। ਉਸ ਨੇ ਦੱਸਿਆ ਕਿ, ”ਵਿਆਹ ਤੋਂ ਬਾਅਦ ਇਹ ਮੇਰੀ ਪਹਿਲੀ ਦੀਵਾਲੀ ਹੈ ਅਤੇ ਇਸ ਵਾਰ ਮੈਂ ਤੇ ਮੇਰੇ ਪਤੀ ਕਰਨ ਇੱਕੱਠੇ ਹੋਵਾਗੇ। ਹਮੇਸ਼ਾ ਦੀ ਤਰ੍ਹਾਂ ਮੰਮੀ ਘਰ ‘ਚ ਲਕਸ਼ੀ ਪੂਜਾ ਕਰਨਗੇ ਅਤੇ ਇਸ ਤੋਂ ਬਾਅਦ ਅਸੀਂ ਕਿਸੇ ਦੋਸਤ ਦੇ ਘਰ ਹੋਣ ਵਾਲੀ ਪਾਰਟੀ ‘ਚ ਸ਼ਾਮਲ ਹੋਵਾਗੇ।”
ਜ਼ਿਕਰਯੋਗ ਹੈ ਕਿ ਬਿਪਾਸ਼ਾ ਆਪਣੇ ਪਤੀ ਕਰਨ ਨਾਲ ਛੋਟੇ ਪਰਦੇ ਦੇ ਸ਼ੋਅ ‘ਭਾਭੀ ਜੀ ਘਰ ਪਰ ਹੈਂ’ ਦਾ ਇੱਕ ਸਪੈਸ਼ਲ ਐਪੀਸੋਡ ਸ਼ੂਟ ਕਰ ਕੇ ਪਰਤੀ ਹੈ। ਕਦੇ ਸਾਲ ‘ਚ 3 ਤੋਂ 4 ਫ਼ਿਲਮਾਂ ਕਰਨ ਵਾਲੀ ਬਿਪਾਸ਼ਾ ਕੋਲ ਇਨ੍ਹੀ ਦਿਨੀਂ ਕੋਈ ਫ਼ਿਲਮ ਨਹੀਂ ਹੈ। 50 ਤੋਂ ਜ਼ਿਆਦਾ ਫ਼ਿਲਮਾਂ ‘ਚ ਆਪਣੀ ਐਕਟਿੰਗ ਦਾ ਜਲਵਾ ਦਿਖਾ ਚੁੱਕੀ ਬਿਪਾਸ਼ਾ ਦਾ ਕਹਿਣਾ ਹੈ ਕਿ, ”ਉਹ ਇੱਕ ਚੰਗੀ ਕਹਾਣੀ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਜਦੋਂ ਇਸ ਤਰ੍ਹਾਂ ਦੀ ਕਹਾਣੀ ਮਿਲ ਜਾਵੇਗੀ ਤਾਂ ਉਦੋਂ ਮੈਂ ਫ਼ਿਲਮਾਂ ‘ਤੇ ਧਿਆਨ ਦੇਣਾ ਸ਼ੁਰੂ ਕਰ ਦੇਵੇਗੀ। ਅਜੇ ਤੱਕ ਤਾਂ ਆਪਣੇ ਪਤੀ ਨਾਲ ਮਸਤੀ ਹੀ ਕਰਾਗੀ। ਫ਼ੈਸ਼ਨ ਅਤੇ ਬ੍ਰਾਂਡ ਨੂੰ ਲੈ ਕੇ ਬਿਪਾਸ਼ਾ ਦਾ ਕਹਿਣਾ ਹੈ ਕਿ ਬ੍ਰਾਂਡ ਕਨਸ਼ਿਅਸ ਨਹੀਂ ਹੈ ਪਰ ਮੈਂ ਇਹ ਮੰਨਦੀ ਹੈ ਕਿ ‘ਬਿਊਟੀ ਬਿਜ਼ਨੈੱਸ’ ‘ਚ ਹੋਣ ਕਾਰਨ ਫ਼ੈਸ਼ਨ ਅਤੇ ਉਸ ਦੇ ਰੁਝਾਨ ਦੀ ਵਰਤੋਂ ਨੂੰ ਲੈ ਕੇ ਕਾਫ਼ੀ ਦਬਾਅ ਰਹਿੰਦਾ ਹੈ।”