5ਨਵੀਂ ਦਿੱਲੀ :  ਰੂਸ ਨਾਲ ਮਿਲ ਕੇ ਭਾਰਤ ਨਵੀਂ ਜਨਰੇਸ਼ਨ ਦੀ ਬ੍ਰਹਮੋਸ ਮਿਜ਼ਾਇਲ ਬਣਾਵੇਗਾ। ਇਸ ਮਿਜ਼ਾਇਲ ਦੀ ਰੇਂਜ 600 ਕਿਲੋਮੀਟਰ ਤੋਂ ਕੁਝ ਜ਼ਿਆਦਾ ਹੋਵੇਗੀ। ਜਿਸ ‘ਚ ਪੂਰਾ ਪਾਕਿਸਤਾਨ ਆ ਜਾਵੇਗਾ। ਇਸ ਮਿਜ਼ਾਇਲ ਨਾਲ ਪਾਕਿਸਤਾਨ ਵਿਰੁੱਧ ਭਾਰਤ ਦਾ ਮਾਰ ਸਮਰੱਥਾ ਵੱਧ ਜਾਵੇਗੀ। ਇਸ ‘ਚ ਉਹ ਦੁਸ਼ਮਣ ਦੇ ਠਿਕਾਣਿਆਂ ‘ਤੇ ਅਚੂਕ ਨਿਸ਼ਾਨਾ ਲਗਾ ਸਕੇਗਾ।
ਭਾਰਤ ਨੇ ਇਸ ਸਾਲ ਜੂਨ ‘ਚ ਮਿਜ਼ਾਇਲ ਤਕਨਾਲੋਜੀ ਕੰਟਰੋਲ ਰਿਜ਼ੀਮ (ਐੱਮ. ਟੀ. ਸੀ. ਆਰ) ਦਾ ਮੈਂਬਰ ਬਣਿਆ ਸੀ। ਰੂਸ ਇਸ ਨਾਲ ਖੁਸ਼ ਹੈ, ਇਸ ਲਈ ਉਹ ਭਾਰਤ ਨਾਲ ਮਿਲ ਕੇ ਨਵੀਂ ਜਨਰੇਸ਼ਨ ਦੀ ਬ੍ਰਹਮੋਸ ਮਿਜ਼ਾਇਲ ਬਣਾਉਣ ਲਈ ਤਿਆਰ ਹੈ। ਐੱਮ. ਟੀ. ਸੀ. ਆਰ ਦੀਆਂ ਹਿਦਾਇਤਾਂ ‘ਚ ਕਿਹਾ ਗਿਆ ਹੈ ਕਿ ਮੈਂਬਰ ਦੇਸ਼ 300 ਕਿਲੋਮੀਟਰ ਤੋਂ ਵੱਧ ਰੇਂਜ ਦੀ ਮਿਜ਼ਾਇਲ ਗਰੁੱਪ ਤੋਂ ਬਾਹਰ ਦੇ ਦੇਸ਼ਾਂ ਨੂੰ ਨਾ ਹੀ ਵੇਚ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨਾਲ ਮਿਲ ਕੇ ਇਸ ਨੂੰ ਬਣਾ ਸਕਦੇ ਸਨ। ਬ੍ਰਹਮੋਸ ਦੀ ਰੇਂਜ ਅਜੇ 300 ਕਿਲੋਮੀਟਰ ਹੈ, ਜਿਸ ਨਾਲ ਪਾਕਿਸਤਾਨ ‘ਚ ਹਰ ਜਗ੍ਹਾ ਵਾਰ ਕਰਨਾ ਸੰਭਵ ਨਹੀਂ ਹੈ। ਭਾਰਤ ਕੋਲ ਨਵੀਂ ਜਨਰੇਸ਼ਨ ਦੀ ਬ੍ਰਹਮੋਸ ਮਿਜ਼ਾਇਲ ਤੋਂ ਵੱਧ ਰੇਂਜ ਦੀ ਬੈਲਿਸਟਿਕ ਮਿਜ਼ਾਇਲ ਹੈ। ਪਰ ਬ੍ਰਹਮੋਸ ਦੀ ਖੂਬੀ ਇਹ ਹੈ ਕਿ ਉਸ ਨਾਲ ਖਾਸ ਟਾਰਗੇਟ ਨੂੰ ਤਬਾਹ ਕੀਤਾ ਜਾ ਸਕਦਾ ਹੈ। ਇਹ ਪਾਕਿਸਤਾਨ ਨਾਲ ਕਿਸੇ ਟਕਰਾਅ ਦੀ ਸੂਰਤ ‘ਚ ਗੇਮ ਚੇਂਜਰ ਸਾਬਿਤ ਹੋ ਸਕਦੀ ਹੈ।
ਬੈਲਿਸਟਿਕ ਮਿਜ਼ਾਇਲ ਨੂੰ ਅੱਧੀ ਦੂਰੀ ਤੋਂ ਹੀ ਟਾਰਗੇਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਦੀ ਦੂਰੀ ਉਹ ਗ੍ਰੈਵਿਟੀ ਦੀ ਮਦਦ ਨਾਲ ਤੈਅ ਕਰਦੀ ਹੈ। ਉੱਥੇ ਕਰੂਜ਼ ਮਿਜ਼ਾਇਲ ਦੀ ਪੂਰੀ ਰੇਂਜ ਗਾਇਡੇਡ ਹੁੰਦੀ ਹੈ। ਬ੍ਰਹਮੋਸ ਕਰੂਜ਼ ਮਿਜ਼ਾਇਲ ਹੈ। ਇਹ ਬਿਨ੍ਹਾਂ ਪਾਇਲਟ ਵਾਲੇ ਲੜਾਕੂ ਜ਼ਹਾਜ ਵਾਂਗ ਹੁੰਦੀ ਹੈ, ਜਿਸ ਨੂੰ ਵਿਚਕਾਰ ਰਸਤੇ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨੂੰ ਕਿਸੇ ਵੀ ਐਂਗਲ ਤੋਂ ਅਟੈਕ ਲਈ ਪ੍ਰੋਗਰਾਮ ਕੀਤਾ ਜਾ ਸਕਦਾ ਹੈ।

LEAVE A REPLY