3ਚੰਡੀਗੜ੍ਹ  : ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ 31 ਸਾਲ ਪਹਿਲਾਂ ਬਣੇ, ਪਰ ਆਪਣੇ ਉਦੇਸ਼ ਵਿੱਚ ਫੇਲ ਹੋ ਚੁੱਕੇ, ਕਾਨੂੰਨ ”ਨਰਕੌਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟਾਂਸਜ਼ ਐਕਟ 1985”, ਵਿੱਚ ਸੋਧ ਕਰਨ ਲਈ ਉਹਨਾਂ ਵੱਲੋਂ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ ਕਾਨੂੰਨੀ ਸ਼ਾਖਾ ਵੱਲੋਂ ਘੋਖ-ਪਡ਼ਤਾਲ ਤੋਂ ਬਾਅਦ ਪਾਰਲੀਮੈਂਟ ਵਿੱਚ ਪੇਸ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।ਪਾਰਲੀਮੈਂਟ ਸਾਹਮਣੇ ਡਾ. ਧਰਮਵੀਰ ਗਾਂਧੀ ਦੁਆਰਾ ਪੇਸ਼ ਕੀਤੇ ਜਾਣ ਲਈ ਪ੍ਰਵਾਨ ਕੀਤੇ ਜਾਣ ਵਾਲਾ ਇਹ ਦੂਸਰਾ ਬਿੱਲ ਹੈ, ਇਸ ਤੋਂ ਪਹਿਲਾਂ ਉਹਨਾਂ ਦੁਆਰਾ ਸੰਸਦ ਵਿੱਚ ”ਸਿੱਖ ਮੈਰਿਜ ਬਿੱਲ-2015” ਪੇਸ਼ ਕੀਤਾ ਜਾ ਚੁੱਕਾ ਹੈ।ਡਾ. ਗਾਂਧੀ ਦਾ ਕਹਿਣਾ ਹੈ ਕਿ ਇਸ ਸੋਧ ਬਿੱਲ ਨੂੰ ਪੇਸ਼ ਕੀਤੇ ਜਾਣ ਦਾ ਮਕਸਦ ਇਹ ਹੈ ਕਿ”ਐਨ.ਡੀ.ਪੀ.ਐਸ. ਐਕਟ ਨੂੰ ਪਾਸ ਕੀਤੇ ਅਤੇ ਲਾਗੂ ਕਰਨ ਦੇ ਤੀਹ ਸਾਲਾਂ ਦੇ ਅਰਸੇ ਦੌਰਾਨ ਇਸ ਦੇ, ਇੱਛਤ ਨਤੀਜਿਆਂ ਤੋਂ ਉਲਟ ਸਿੱਟੇ ਨਿਕਲੇ ਹਨ।”
ਡਾ. ਧਰਮਵੀਰ ਗਾਂਧੀ ਕਹਿੰਦਾ ਹੈ ਕਿ, ”30 ਸਾਲ ਪਿਛਾਂਹ ਝਾਤ ਮਾਰੋ, ਅਸੀਂ ਕਿੱਥੇ ਖਡ਼ੇ ਹਾਂ? ਇਹ ਇਕ ਸਚਾਈ ਹੈ ਕਿ ਐਨ.ਡੀ.ਪੀ.ਐਸ. ਐਕਟ ਇਸ ਵਿੱਚ ਬਿਆਨ ਕੀਤੇ ਨਿਸ਼ਾਨਿਆਂ ਨੂੰ ਹਾਸਲ ਕਰਨ ਕੇਵਲ ਫੇਲ੍ਹ ਹੀ ਨਹੀਂ ਹੋਇਆ, ਸਗੋਂ ‘ਨਸ਼ਿਆਂ ਵਿਰੁੱਧ ਇਸ ਲਡ਼ਾਈ’ ਨੇ ਉਸ ਤੋਂ ਬਿਲਕੁੱਲ ਉਲਟ ਸਿੱਟੇ ਕੱਢੇ ਹਨ, ਜੋ ਹਾਸਲ ਕਰਨ ਦੀ ਇਸ ਤੋਂ ਉਮੀਦ ਕੀਤੀ ਗਈ ਸੀ।ਸਖਤ ਸਜਾਵਾਂ ਦੇਣ ਵਾਲੇ ਅਜਿਹੇ ਕਾਨੂੰਨ ਸਬੰਧੀ ਇਸ ਤੋਂ ਬਿਹਤਰ ਮੁੱਲਾਂਕਣ ਕੋਈ ਨਹੀਂ ਹੋ ਸਕਦਾ, ਜੋ 12 ਮਾਰਚ 2009 ਨੂੰ ਹੋਈ ਸੰਯੁਕਤ ਰਾਸ਼ਟਰ(ਯੂ.ਐਨ.) ਕਾਨਫਰੰਸ ਨੇ ਫਰਾਖਦਿਲੀ ਨਾਲ ਆਪਣੇ ਬਿਆਨ ਵਿੱਚ ਪ੍ਰਵਾਨ ਕੀਤਾ

LEAVE A REPLY