7ਲਖਨਾਊ/ਅਯੁੱਧਿਆ— ਯੂ. ਪੀ. ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ‘ਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਦੁਸਹਿਰੇ ‘ਚ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਸ਼੍ਰੀਰਾਮ ਦੇ ਉਦੇਸ਼ਾਂ ਨਾਲ ਕਰਦੇ ਹਨ, ਉਸ ਤੋਂ ਬਾਅਦ ਸੁਬਰਾਮਣੀਅਮ ਸੁਆਮੀ ਰਾਮ ਮੰਦਰ ਨੂੰ ਭਾਜਪਾ ਦਾ ਚੋਣਾਵੀ ਮੁੱਦਾ ਬਣਾਉਣ ਦਾ ਐਲਾਨ ਕਰਦੇ ਹਨ। ਬੀਤੇ ਦਿਨ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਉਹ ਇਸ ਪਵਿੱਤਰ ਸ਼ਹਿਰ ਦਾ ਦੌਰਾ ਕਰਕੇ ਖੁਦ ਨੂੰ ਸਨਮਾਨਤ ਮਹਿਸੂਸ ਕਰਦੇ ਹਨ। ਸ਼ਰਮਾ ਨੇ ਕਿਹਾ ਕਿ ਅਯੁੱਧਿਆ ‘ਚ ਰਾਮ ਮੰਦਰ ਅਸਲ ‘ਚ ਬਦਲਣ ਤੋਂ ਵਧ ਸਮੇਂ ਦੂਰ ਨਹੀਂ ਹੈ। ਦੂਜੇ ਪਾਸੇ ਭਾਜਪਾ ਸੰਸਦੀ ਮੈਂਬਰ ਕਟਿਆਰ ਨੇ ਮੰਗਵਾਰ ਨੂੰ ਅਯੁੱਧਿਆ ‘ਚ ਪ੍ਰਸਤਾਵਿਤ ਰਾਮਾਇਣ ਮਿਊਜ਼ੀਅਮ ਨੂੰ ਲਾਲੀਪਾਪ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਕੁਝ ਨਹੀਂ ਹੋਵੇਗਾ ਸਗੋਂ ਰਾਮ ਮੰਦਰ ਬਣਾਉਣ ਦੀ ਕੋਸ਼ਿਸ਼ ਤੇਜ਼ ਹੋਣੀ ਚਾਹੀਦੀ ਹੈ। ਇਸ ਦੌਰਾਨ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਯੂ. ਪੀ. ਭਾਜਪਾ ਦੇ ਮੁਖੀ ਕੇਸ਼ਵ ਪ੍ਰਸ਼ਾਦ ਮੌਰਿਆ ਨੇ ਸਾਫ ਕਿਹਾ ਕਿ ਦੇਸ਼ ਦੀ ਜਨਤਾ ਚਾਹੁੰਦੀ ਹੈ ਕਿ ਰਾਮ ਮੰਦਰ ਜਲਦੀ ਤੋਂ ਜਲਦੀ ਬਣੇ, ਰਾਮ ਮੰਦਰ ਜ਼ਰੂਰ ਬਣੇਗਾ।

LEAVE A REPLY