10ਜੰਮੂ :  ਪਾਕਿਸਤਾਨੀ ਫੌਜੀਆਂ ਨੇ ਇਕ ਵਾਰ ਮੁੜ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਸਰਹੱਦੀ ਚੌਕੀਆਂ ‘ਤੇ ਮੰਗਲਵਾਰ ਮੋਰਟਾਰ ਦੇ ਗੋਲੇ ਦਾਗੇ ਅਤੇ ਫਾਇਰਿੰਗ ਵੀ ਕੀਤੀ। ਭਾਰਤੀ ਜਵਾਨਾਂ ਨੇ ਇਸਦਾ ਜ਼ੋਰਦਾਰ ਜਵਾਬ ਦਿੱਤਾ।
ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਮੁਤਾਬਕ ਪਾਕਿਸਤਾਨੀ ਫੌਜੀਆਂ ਨੇ ਨੌਸ਼ਹਿਰਾ ਸੈਕਟਰ ਵਿਚ ਭਾਰਤੀ ਚੌਕੀਆਂ ‘ਤੇ ਜਦੋਂ ਮੋਰਟਾਰ ਦੇ ਗੋਲੇ ਦਾਗੇ ਤਾਂ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਭਾਰਤੀ ਫੌਜ ਨੇ ਪਾਕਿਸਤਾਨ ਨੂੰ ਉਸਦੀ ਭਾਸ਼ਾ ਵਿਚ ਹੀ ਜਵਾਬ ਦਿੱਤਾ। ਇਸ ਘਟਨਾ ਵਿਚ ਭਾਰਤੀ ਪਾਸੇ ਵਲੋਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ।

LEAVE A REPLY