4ਬੀਜਿੰਗ  : ਚੀਨ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਇਕ ਵਾਰ ਫਿਰ ਤੋਂ ਉਸ ਵੇਲੇ ਜ਼ਾਹਿਰ ਹੋਇਆ ਜਦੋਂ ਚੀਨੀ ਮੀਡੀਆ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਲਈ ਹੀ ਬ੍ਰਿਕਸ  ਸੰਮੇਲਨ ਦੀ ਵਰਤੋਂ ਕੀਤੀ।
ਚੀਨ ਦੇ ਅਖਬਾਰ ਦਾ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਰਿਸ਼ਤੇ ਚੰਗੇ ਨਹੀਂ। ਇਹਨਾਂ ਵਿਚ ਬੀਤੇ ਕੁਝ ਦਿਨਾਂ ਤੋਂ ਖਟਾਸ ਆਈ ਹੈ। ਚੀਨੀ ਮੀਡੀਆ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਤੋਂ ਇਲਾਵਾ ਇਸ ਸੰਮੇਲਨ ਵਿਚ ਰੀਜਨ ਦੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ, ਜਿਸ ਨਾਲ ਪਾਕਿਸਤਾਨ ਅਲੱਗ-ਥਲੱਗ ਪੈ ਗਿਆ।
ਜ਼ਿਕਰਯੋਗ ਹੈ ਕਿ ਗੋਆ ਵਿਚ ਹੋਏ ਇਸ ਸੰਮੇਲਨ ਦੌਰਾਨ ਵੀ ਚੀਨੀ ਨੇਤਾਵਾਂ ਨੇ ਪਾਕਿਸਤਾਨ ਪ੍ਰਤੀ ਆਪਣੇ ਪ੍ਰੇਮ ਨੂੰ ਜ਼ਾਹਿਰ ਕੀਤਾ ਸੀ। ਇਸ ਸੰਮੇਲਨ ਦੌਰਾਨ ਅੱਤਵਾਦ ਨੂੰ ਬੜਾਵਾ ਦੇਣ ਵਾਲੇ ਪਾਕਿਸਤਾਨ ਦੀ ਤਸਵੀਰ ਭਾਰਤ ਨੇ ਸਭ ਦੇ ਸਾਹਮਣੇ ਰੱਖੀ ਸੀ।

LEAVE A REPLY