6ਪੈਰਿਸ ;  ਨਵੰਬਰ 2015 ‘ਚ ਪੈਰਿਸ ‘ਚ ਹੋਏ ਹਮਲਿਆਂ ਦੇ ਮੁੱਖ ਸ਼ੱਕੀ ਸਾਲਾਹ ਅਬਦੇਸਲਾਮ ਦੇ ਭਰਾ ਨੇ ਉਸ ਨੂੰ ਆਪਣਾ ਮੂੰਹ ਖੋਲ੍ਹਣ ਦੀ ਅਪੀਲ ਕੀਤੀ ਹੈ। ਮੁਹੰਮਦ ਅਬਦੇਸਲਾਮ ਨੇ ਸੋਮਵਾਰ ਨੂੰ ਇਕ ਰੇਡੀਓ ਸਟੇਸ਼ਨ ਨੂੰ ਦੱਸਿਆ,’ਪਤਾ ਹੋਵੇ ਕਿ ਪਹਿਲਾਂ ਪਿਛਲੇ ਹਫਤੇ ਸ਼ੱਕੀ ਦੇ ਦੋਵਾਂ ਵਕੀਲਾਂ ਨੇ ਕਿਹਾ ਸੀ ਕਿ ਉਹ ਉਸ ਦਾ ਬਚਾਅ ਨਹੀਂ ਕਰ ਸਕਦੇ। ਵਕੀਲਾਂ ਨੇ ਕਿਹਾ ਕਿ ਉਹ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ ਅਤੇ ਅਜਿਹੇ ‘ਚ ਹੋਰ ਉਸ ਦਾ ਬਚਾਅ ਕਰਨਾ ਸੰਭਵ ਨਹੀਂ ਹੈ।
ਅਬਦੇਸਲਾਮ 13 ਨਵੰਬਰ 2015 ਨੂੰ ਪੈਰਿਸ ਦੇ ਕਾਨਫੰਸ ਹਾਲ, ਬਾਰਸ ਅਤੇ ਨੈਸ਼ਨਲ ਸਟੇਡੀਅਮ ‘ਚ ਹੋਏ ਕਤਲੇਅਮ ਕਰਨ ਵਾਲੇ ਸਮੂਹ ‘ਚੋਂ ਜਿਉਂਦਾ ਬਚਣ ਵਾਲਾ ਇਕਲੌਤਾ ਮੈਂਬਰ ਹੈ। ਇਸ ਹਮਲੇ ‘ਚ 130 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ। ਸ਼ੱਕੀ ਦੇ ਭਰਾ ਨੇ ਕਿਹਾ,’ਬੈਲਜ਼ੀਅਮ ‘ਚ ਜਦ ਮੇਰੀ ਮੁਲਾਕਾਤ ਅਬਦੇਸਲਾਮ ਨਾਲ ਹੋਈ, ਤਦ ਉਹ ਗੱਲ ਕਰਨ ਵਾਸਤੇ ਤਿਆਰ ਸੀ। ਪਰ ਕੁਝ ਮਹੀਨਿਆਂ ਬਾਅਦ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਮੈਂ ਕਿਸੇ ਹੋਰ ਸ਼ਖਸ ਨੂੰ ਵੇਖ ਰਿਹਾ ਹਾਂ। ਉਹ ਹੁਣ ਜ਼ਿਆਦਾ ਅੰਤਰਮੁਖੀ ਹੋ ਗਿਆ ਹੈ ਅਤੇ ਚੁੱਪ-ਚਾਪ ਜਿਹਾ ਰਹਿੰਦਾ ਹੈ।’
ਫਰਾਂਸ ਨੇ 13 ਨਵੰਬਰ ਦੇ ਭਿਆਨਕ ਕਤਲੇਆਮ ਤੋਂ ਬਾਅਦ ਲੰਬੇ ਸਮੇਂ ਤੱਕ ਚੱਲਣ ਵਾਲੇ ਤਲਾਸ਼ੀ ਤੋਂ ਬਾਅਦ ਸਾਲਾਹ ਨੂੰ ਅਪ੍ਰੈਲ ‘ਚ ਬੈਲਜ਼ੀਅਮ ਤੋਂ ਫਰਾਂਸ ਭੇਜ ਦਿੱਤਾ ਸੀ। ਫਰਾਂਸ ਆਉਣ ਤੋਂ ਬਾਅਦ ਸਾਲਾਹ ਕਿਸੇ ਵੀ ਪ੍ਰਸ਼ਨ ਦਾ ਜਵਾਬ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੇ ਵਕੀਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਚੁੱਪ ਰਹਿਣ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਜਾਰੀ ਰੱਖੇਗਾ। ਇਸਲਾਮਿਕ ਸਟੇਟ ਸਮੂਹ ਨੇ ਪੈਰਿਸ ‘ਚ ਹੋਏ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਸੀ।

LEAVE A REPLY