2-copyਜੰਮੂ :  ਕਰਵਾਚੌਥ ਦੇ ਉਤਸਵ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਬਾਜ਼ਾਰਾਂ ‘ਚ ਰੌਣਕਾਂ ਛਾ ਜਾਂਦੀਆਂ ਹਨ। ਬੀਤੀ ਸ਼ਾਮ ਸ਼ਹਿਰ ‘ਚ ਖਰੀਦਾਰੀ ਲਈ ਮਹਿਲਾਵਾਂ ਦੀ ਕਾਫੀ ਭੀੜ ਨਜ਼ਰ ਆਈ। ਕੱਲ੍ਹ ਸ਼ਹਿਰ ਦਾ ਮੁੱਖ ਬਾਜ਼ਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਿਲਾਵਾਂ ਨਾਲ ਘਿਰਿਆ ਰਿਹਾ। ਭੀੜ ਕਾਰਨ ਬਾਜ਼ਾਰ ‘ਚੋਂ ਨਿਕਲਣਾ ਕਾਫੀ ਮੁਸ਼ਕਿਲ ਹੋ ਰਿਹਾ ਸੀ। ਮਹਿਲਾਵਾਂ ਨੇ ਸ਼ਿੰਗਾਰ ਸੰਬੰਧੀ ਸਾਮਾਨ ਤੋਂ ਇਲਾਵਾ ਵਰਤ ਸਮੱਗਰੀ ਅਤੇ ਫੱਲ, ਮਿਠਾਈਆਂ ਅਤੇ ਕੱਪੜਿਆਂ ਦੀ ਖਰੀਦਾਰੀ ਵੀ ਕੀਤੀ। ਇਸ ਤੋਂ ਇਲਾਵਾ ਮੁੱਖ ਬਾਜ਼ਾਰ ‘ਚ ਕਈ ਸਥਾਨਾਂ ‘ਤੇ ਮਹਿੰਦੀ ਲਗਾਉਣ ਵਾਲਿਆਂ ਨੇ ਆਪਣੀਆਂ ਦੁਕਾਨਾਂ ਵਿਸ਼ੇਸ਼ ਤੌਰ ‘ਤੇ ਸਜਾਈਆਂ ਹੋਈਆਂ ਸਨ, ਜਿਨ੍ਹਾਂ ਤੋਂ ਮਹਿਲਾਵਾਂ ਆਪਣੇ ਹੱਥਾਂ ਅਤੇ ਬਾਹਾਂ ‘ਤੇ ਆਕਰਸ਼ਕ ਡਿਜ਼ਾਈਨਾਂ ਦੀ ਮਹਿੰਦੀ ਲਗਾ ਰਹੀਆਂ ਸਨ। ਨਵੀਆਂ ਵਿਆਹੀਆਂ ‘ਚ ਇਸ ਤਿਉਹਾਰ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਦਕਿ ਦੁਕਾਨਦਾਰਾਂ ਦੇ ਚਿਹਰੇ ਵੀ ਗ੍ਰਾਹਕ ਦੀ ਲਗਾਤਾਰ ਵੱਧ ਰਹੀ ਭੀੜ ਨਾਲ ਬਾਜ਼ਾਰਾਂ ‘ਚ ਕਾਫੀ ਚਹਿਲ-ਪਹਿਲ ਰਹੀ। ਸ਼ਹਿਰ ਦੇ ਕਈ ਬਿਊਟੀ ਪਾਰਲਰਾਂ ‘ਚ ਵੀ ਮਹਿਲਾਵਾਂ ਦੀ ਚਹਿਲ-ਪਹਿਲ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਪਤੀ ਦੀ ਲੰਬੀ ਉਮਰ ਦੀ ਕਾਮਨਾ ਨੂੰ ਲੈ ਕੇ ਕਰਵਾਚੌਥ ਦੇ ਤਿਉਹਾਰ ਲਈ ਸਾਰੀਆਂ ਤਿਆਰੀਆਂ ਵਿਆਹੀਆਂ ਨੇ ਪੂਰੀਆਂ ਕਰ ਲਈਆਂ ਹਨ। ਅੱਜ ਸ਼ਾਮ ਪੂਜਾ ਅਤੇ ਚੰਨ੍ਹ ਨੂੰ ਦੇਖਣ ਤੋਂ ਬਾਅਦ ਵਿਆਹੀਆਂ ਆਪਣੇ ਪਤੀ ਦਾ ਦੀਦਾਰ ਕਰਨਗੀਆਂ ਅਤੇ ਫਿਰ ਜਲ ਅਤੇ ਭੋਜਨ ਗ੍ਰਹਿਣ ਕਰਨਗੀਆਂ।

LEAVE A REPLY