2ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੁਧਿਆਣਾ ਫੇਰੀ ਤੋਂ ਇੱਕ ਦਿਨ ਪਹਿਲਾਂ ਸ਼ਹੀਦ ਦੀ ਪਤਨੀ ਵੱਲੋਂ ਆਪਣੇ ਪਤੀ ਦੇ ਸੈਨਾ ਮੈਡਲ ਨੂੰ ਵਾਪਿਸ ਕਰਨ ‘ਤੇ ਅਫਸੋਸ ਜ਼ਾਹਿਰ ਕਰਦੇ ਹੋਏ ਇਸ ਨੂੰ ਪ੍ਰਧਾਨ ਮੰਤਰੀ ਦੇ ਨਾਲ-ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ‘ਤੇ ਥੱਪਡ਼ ਕਰਾਰ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਇਕ ਪਾਸੇ ਜਵਾਨਾਂ ਦੀ ਜਿੰਦਗੀਆਂ ਉਪਰ ਛੋਟੀ ਅਤੇ ਗੰਦੀ ਸਿਆਸਤ ਕਰਨ ਵਾਲੀ ਅਤੇ ਦੂਸਰੇ ਪਾਸੇ ਉਨ੍ਹਾਂ ਦੀਆਂ ਪਤਨੀਆ ਦੀ ਮਾਡ਼ੀ ਹਾਲਤ ਨੂੰ ਨਜ਼ਰਅੰਦਾਜ ਕਰਨ ਵਾਲੀ ਮੋਦੀ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭਾਜਪਾ ਅਕਾਲੀ ਦਲ ਰੱਖਿਆ ਫੌਜ਼ੀਆਂ ਦੇ ਨਾਲ ਖੇਡ ਖੇਡਣ ਵਿੱਚ ਮਾਹਿਰ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੀ ਫੌਜ਼ ਸਰਹੱਦਾਂ ‘ਤੇ ਸਾਡੀਆਂ ਜਾਨਾਂ ਦੀ ਸੁਰਖਿਆ ਲਈ ਲਡ਼ ਰਹੀ ਹੈ, ਪਰ ਮੋਦੀ ਰੱਖਿਆ ਫੌਜ਼ੀਆਂ ਦੀ ਸ਼ਹਾਦਤਾਂ ਤੋਂ ਫਾਇਦਾ ਲੈਣ ਵਿਚ ਵਿਅਸਤ ਹਨ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਮੋਦੀ ਵੱਲੋਂ ਲੁਧਿਆਣਾ ਵਿਚ ਜੰਗ ਵਿੱਚ ਸ਼ਹੀਦ ਦੀ ਵਿਧਵਾ ਨੂੰ ਮਿਲਣ ਤੋਂ ਇਨਕਾਰ ਕਰਨ ਨੂੰ ਉਨ੍ਹਾਂ ਦੀ ਭ੍ਰਿਸ਼ਟ ਸੋਚ ਦੀ ਹੱਦ ਕਰਾਰ ਦਿੰਦੇ ਕਿਹਾ ਕਿ ਹਾਲੇ ਵਿਚ ਪਾਕਿਸਤਾਨ ਵਿਰੁੱਧ ਸਰਜੀਕਲ ਸਟ੍ਰਾਇਕ ‘ਤੇ ਵੀ ਉਨ੍ਹਾਂ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਲਈ ਰੱਖਿਆ ਫੌਜ਼ਾਂ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਫੌਜ਼ ਵੱਲੋਂ ਬਹੁਤ ਹੀ ਮੁਸ਼ਕਿਲ ਹਾਲਾਤਾਂ ਵਿੱਚ ਲਏ ਗਏ ਸਰਜੀਕਲ ਸਟ੍ਰਾਈਕ ਦੇ ਸ਼ਲਾਘਾਯੋਗ ਫੈਸਲੇ ‘ਤੇ ਮੋਦੀ ਸਰਕਾਰ ਵੱਲੋਂ ਗੈਰ ਲੋਡ਼ੀਂਦਾ ਫਾਇਦਾ ਲੈਣ ਲਈ ਯਤਨ ਕੀਤੇ ਗਏ ਸਨ, ਜੋ ਸਾਫ ਦਰਸਾਉਂਦਾ ਹੈ ਕਿ ਮੋਦੀ ਐਂਡ ਕੰਪਨੀ ਆਪਣੇ ਰਾਜਨੀਤਿਕ ਹਿੱਤ ਸਾਧਣ ਲਈ ਕਿਸ ਹੱਦ ਤੱਕ ਥੱਲੇ ਡਿੱਗ ਸਕਦੀ ਹੈ।
ਮੰਗਲਵਾਰ ਨੂੰ ਇੱਥੇ ਇਕ ਜਾਰੀ ਸਾਂਝੇ ਬਿਆਨ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ, ਸੀਨੀਅਰ ਕਾਂਗਰਸੀ ਆਗੂ ਕੈਪਟਨ ਹਰਮੰਦਰ ਸਿੰਘ ਅਤੇ ਸਾਬਕਾ ਫੌਜ਼ੀ ਸੈੱਲ ਦੇ ਚੇਅਰਮੈਨ ਕਰਨਲ ਭਾਗ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਭਾਗੀਦਾਰ ਭਾਰਤੀ ਜਨਤਾ ਪਾਰਟੀ ਦੀ ਜੰਗ ਵਿੱਚ ਸ਼ਹੀਦਾਂ ਦੀਆਂ ਵਿਧਵਾਵਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖੀ ਦਾ ਖੁਲਾਸਾ ਕਰ ਦਿੱਤਾ ਹੈ।
ਮੀਡੀਆ ਰਿਪੋਟਾਂ ਅਨੁਸਾਰ 60 ਸਾਲ ਦੀ ਸੁਰਿੰਦਰ ਕੌਰ ਨੇ ਸਰਕਾਰ ‘ਤੇ 1987 ਵਿਚ ਸ੍ਰੀਲੰਕਾ ਦੇ ਜਾਫਨਾ ਵਿਚ ਆਪਣੇ ਪਤੀ ਦੀ ਸ਼ਹਾਦਤ ਤੋਂ 30 ਸਾਲਾਂ ਬਾਅਦ ਵੀ ਕੋਈ ਸਹਾਇਤਾ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਆਪਣੇ ਪਤੀ ਦੇ ਮੈਡਲ ਵਾਪਿਸ ਕਰ ਦਿੱਤੇ ਸਨ। ਜਿਨ੍ਹਾਂ 13 ਸਿੱਖ ਲਾਈਟ ਇਨਫੈਟਰੀ ਦੇ ਹੌਲਦਾਰ ਕਸ਼ਮੀਰ ਸਿੰਘ ਦੀ ਲਾਸ਼ ਕਦੇ ਵਾਪਿਸ ਘਰ ਨਹੀ ਆ ਸਕੀ। ਜਿੰਨ੍ਹਾਂ ਨੂੰ ਮਰਨ ਉਪਰੰਤ 1991 ਵਿਚ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਵੱਲੋਂ ਮਾਮਲੇ ਵਿੱਚ ਦਖਲਅੰਦਾਜੀ ਦੇਣ ਅਤੇ ਉਨ੍ਹਾਂ ਦੀ ਮਦੱਦ ਕਰਨ ਦੀ ਉਮੀਦ ਲੈ ਕੇ ਮੋਦੀ ਦੇ ਦੌਰੇ ਤੋਂ ਪਹਿਲਾਂ ਸੁਰਿੰਦਰ ਕੌਰ ਲੁਧਿਆਣਾ ਵਿਚ ਪਰਿਵਾਰ ਨਾਲ ਪਹੁੰਚੀ ਸੀ। ਲੇਕਿਨ ਜਦੋਂ ਇਹ ਸਾਫ ਕਰ ਦਿੱਤਾ ਗਿਆ ਕਿ ਉਨ੍ਹਾਂ ਨੂੰ ਮੋਦੀ ਨੂੰ ਮਿੱਲਣ ਨਹੀਂ ਦਿੱਤਾ ਜਾਵੇਗਾ ਤਾਂ ਸੁਰਿੰਦਰ ਕੌਰ ਨੇ ਮੈਡਲ ਵਾਪਿਸ ਕਰਨ ਦਾ ਫੈਸਲਾ ਲਿਆ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਕਾਲੀ ਦਲ ਭਾਜਪਾ ਗਠਜੋਡ਼ ਨੇ ਇਕ ਵਾਰ ਫਿਰ ਤੋਂ ਸੂਬੇ ਵਿੱਚ ਆਮ ਲੋਕਾਂ ਦੇ ਮਾਡ਼ੇ ਹਾਲਾਤਾਂ ਪ੍ਰਤੀ ਬਹੁਤ ਘੱਟ ਰੂਚੀ ਦਿਖਾਈ ਹੈ। ਪੰਜਾਬ ਵਿੱਚ ਜੰਗ ਵਿੱਚ ਸ਼ਹੀਦਾਂ ਦੀਆਂ ਵਿਧਵਾਵਾਂ ਆਪਣੇ ਅਧਿਕਾਰਾਂ ਲਈ ਸਖਤ ਲਡ਼ਾਈ ਲਡ਼ਨ ਨੂੰ ਮਜਬੂਰ ਹਨ। ਜਿਨ੍ਹਾਂ ਇਸੇ ਮਾਮਲੇ ‘ਚ ਕਰੀਬ ਤਿੰਨ ਹਫਤਿਆਂ ਤੋਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਜਿਕਰ ਕੀਤਾ ਹੈ।
ਸੂਬਾ ਕਾਂਗਰਸ ਦੇ ਆਗੂਆਂ ਨੇ ਬਾਦਲ ਸਰਕਾਰ ‘ਤੇ ਸ਼ਹੀਦਾਂ ਦੀਆਂ ਵਿਧਵਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੁਤੈਲੀ ਮਾਂ ਵਰਗਾ ਸਲੂਕ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਅਕਾਲੀ ਭਾਜਪਾ ਗਠਜੋਡ਼ ਦਾ ਅਜਿਹਾ ਰਵਈਆ ਜੰਗ ‘ਚ ਸ਼ਹੀਦਾਂ ਦੀਆਂ ਵਿਧਵਾਵਾਂ ਦੀਆ ਪ੍ਰੇਸ਼ਾਨੀਆਂ ਪ੍ਰਤੀ ਬੇਰੁੱਖੀ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਾਂਗਰਸ ਵੱਲੋਂ ਹਰ ਮੁਮਕਿਨ ਸਹਾਇਤਾ ਦੇਣ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਸੁਲਝਾਏਗੀ।

LEAVE A REPLY