1ਕੈਲਗਰੀ — ਇੱਥੋਂ ਦੀ ਇਕ ਮਸਜਿਦ ਵਿਚ ਸ਼ੁੱਕਰਵਾਰ ਨੂੰ ਭੰਨ-ਤੋੜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉੱਤਰੀ-ਪੱਛਮੀ ਕੈਲਗਰੀ ਵਿਖੇ ਸਥਿਤ ਰਾਂਚਲੈਂਡਸ ਮਸਜਿਦ ਦੇ ਦਰਵਾਜ਼ੇ ‘ਤੇ ਲੱਗੇ ਕੱਚ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ। ਸ਼ਨੀਵਾਰ ਸਵੇਰ ਨੂੰ ਕੈਲਗਰੀ ਦੀ ਇਸਲਾਮਿਕ ਐਸੋਸੀਏਸ਼ਨ ਨੇ ਇਸ ਨੂੰ ਦੇਖਿਆ। ਮਸਜਿਦ ਵਿਚ ਲੱਗੇ ਸਾਈਨ ਬੋਰਡ ਨੂੰ ਵੀਪਾਰਕਿੰਗ ਖੇਤਰ ਵਿਚ ਸੁੱਟਿਆ ਗਿਆ ਸੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਉਸਾਰੀ ਦੇ ਕੰਮ ਦੌਰਾਨ ਮਸਜਿਦ ਖੁੱਲ੍ਹੀ ਰਹੇਗੀ।
ਪਿਛਲੇ ਹਫਤੇ ਇਸੇ ਤਰ੍ਹਾਂ ਦੀ ਇਕ ਘਟਨਾ ਕੁਈਨਜ਼ਲੈਂਡ ਵਿਖੇ ਸਥਿਤ ਮਸਜਿਦ ਵਿਚ ਵਾਪਰੀ ਸੀ। ਉੱਥੇ ਵੀ ਮਸਜਿਦ ਵਿਚ ਕੱਚ ਦੇ ਦਰਵਾਜ਼ੇ ਨੂੰ ਤੋੜਿਆ ਗਿਆ ਸੀ ਅਤੇ ਕੁਰਾਨ ਨੂੰ ਸਾੜਿਆ ਗਿਆ ਸੀ। ਇਸਲਾਮਿਕ ਐਸੋਸੀਏਸ਼ਨ ਦੇ ਚੇਅਰਮੈਨ ਡਾ. ਅਬਦੁਰ ਰਹਿਮਾਨ ਨੇ ਕਿਹਾ ਕਿ ਉਹ ਪਿਆਰ ਅਤੇ ਸ਼ਾਂਤੀ ਵਿਚ ਭਰੋਸਾ ਰੱਖਦੇ ਹਨ। ਬੀਨਿਸ਼ ਖੁਰਸ਼ੀਦ ਨਾਮੀ ਇਕ ਮੁਸਲਿਮ ਔਰਤ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ਮਸਜਿਦ ਵਿਚ ਕੀਤੀ ਭੰਨ-ਤੋੜ ਦੀ ਘਟਨਾ ਕਾਰਨ ਉਹ ਦੁਖੀ ਹੈ ਪਰ ਡਰੀ ਹੋਈ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਲਗਰੀ ਦੀ ਯੂਨੀਵਰਸਿਟੀ ਵਿਖੇ ਵੀ ਮੁਸਲਿਮਾਂ ਵਿਰੋਧੀ ਪਰਚੇ ਸੁੱਟੇ ਗਏ ਸਨ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀ ਮੁਸਲਿਮਾਂ ਦੇ ਸਮਰਥਨ ਵਿਚ ਉਤਰ ਆਏ ਸਨ।

LEAVE A REPLY