2016_8image_14_20_136847998ss-ll-copyਕਿਹਾ, ਬਾਦਲ ਕਾਰਨ ਉਦਯੋਗ ਪੰਜਾਬ ਤੋਂ ਬਾਹਰ ਗਏ
ਫਰੀਦਕੋਟ : ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਪੰਜਾਬ ਦੇ ਉਦਯੋਗਾਂਨੂੰ ਬਾਹਰ ਜਾਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਜਿਸ ਕਾਰਨ ਸੂਬਾ ਕਈ ਗੰਭੀਰ ਸਮੱਸਿਆਵਾਂ’ਚ ਘਰ ਚੁੱਕਿਆ ਹੈ। ਕੈਪਟਨ ਅਮਰਿੰਦਰ ਨੇ ਸੱਤਾ ਵਿਚ ਆਉਣ ‘ਤੇ ਸੂਬੇ ਦੇ ਕਿਸਾਨਾਂਨੂੰ ਮਾੜੇ ਹਾਲਾਤਾਂਵਿਚੋਂ ਕੱਢਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਕੈਪਟਨ ਨੇ ਆਪਣੀ ਕਿਸਾਨ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਫਰੀਦਕੋਟ ਵਿਚ ਬੰਦ ਪਈ ਖੰਡ ਮਿੱਲ ਦੇ ਦੌਰੇ ਤੋਂ ਸ਼ੁਰੂ ਕੀਤੀ। ਕੈਪਟਨ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਵਿਚ ਉਦਯੋਗਾਂ ਨੂੰ ਰਿਆਇਤਾਂ ਦੇਣਗੇ। ਉਨ੍ਹਾਂ ਕਿਹਾ ਕਿ ਬਾਦਲ ਦੀਆਂ ਵਿਰੋਧੀ ਨੀਤੀਆਂ ਦੇ ਚੱਲਦੇ ਪੰਜਾਬ ਦੇ ਉਦਯੋਗਾਂ ਨੂੰ ਸੂਬੇ ਤੋਂ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਦੇ ਵੱਡੇ ਵੱਡੇ -ਵੱਡੇ ਦਾਅਵਿਆਂ ਦੇ ਬਿਲਕੁਲ ਵਿਰੁੱਧ ਹੈ। ਉਨ੍ਹਾਂ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਨਿੰਦਾ ਕੀਤੀ।ਉਨ੍ਹਾਂ ਅਫਸੋਸ ਕੀਤਾ ਹੈ ਕਿ ‘ਮੇਕ ਇਕ ਪੰਜਾਬ’ ਲਈ ਕੋਈ ਵੀ ਤਿਆਰ ਨਹੀਂ ਹੈ, ਜਦੋਂ ਕਿ ਬਾਕੀ ਦੇਸ਼ ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਦੀ ਗੱਲ ਕਰ ਰਿਹਾ ਹੈ।

LEAVE A REPLY