2016_8image_14_20_136847998ss-ll-copyਪਾਰਟੀ ਦਾ ਨਾਂ ‘ਪੀਪਲਜ਼ ਰੀਸਜੈਸ ਐਂਡ ਜਸਟਿਸ ਅਲਾਇੰਸ’ ਰੱਖਿਆ
ਨਵੀਂ ਦਿੱਲੀ : 16 ਸਾਲ ਤੱਕ ਭੁੱਖ-ਹੜਤਾਲ ਉੱਤੇ ਰਹਿਣ ਵਾਲੀ ਇਰੋਮ ਸ਼ਰਮੀਲਾ ਨੇ ਆਪਣੀ ਰਾਜਨੀਤਕ ਪਾਰਟੀ ਬਣਾ ਲਈ ਹੈ। ਸ਼ਰਮੀਲਾ ਨੇ ਆਪਣੀ ਪਾਰਟੀ ਦਾ ਨਾਂ ‘ਪੀਪਲਜ਼ ਰੀਸਜੈਸ ਐਂਡ ਜਸਟਿਸ ਅਲਾਇੰਸ’ ਰੱਖਿਆ ਹੈ। ਇਸ ਗੱਲ ਦੀ ਜਾਣਕਾਰੀ ਇਰੋਮ ਨੇ ਦਿੱਲੀ ਵਿਖੇ ਖ਼ੁਦ ਪ੍ਰੈੱਸ ਕਾਨਫ਼ਰੰਸ ਕਰਕੇ ਕੀਤੀ। ਇਰੋਮ ਅਨੁਸਾਰ ਉਨ੍ਹਾਂ ਦੀ ਇੱਕ ਖੇਤਰੀ ਪਾਰਟੀ ਹੋਵੇਗੀ।
ਜਾਣਕਾਰੀ ਅਨੁਸਾਰ ਇਰੋਮ ਮਨੀਪੁਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲੈ ਸਕਦੀ ਹੈ। ਦੂਜੇ ਪਾਸੇ ਇਰੋਮ ਦੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਸ ਦੇ ਕਈ ਸਾਥੀਆਂ ਨੇ ਉਨ੍ਹਾਂ ਤੋਂ ਦੂਰੀ ਬਣੀ ਲਈ ਹੈ। ਯਾਦ ਰਹੇ ਕਿ ਮਨੀਪੁਰ ਵਿਚ ਅਫਸਪਾ ਹਟਾਉਣ ਦੀ ਮੰਗ ਕਰਦੇ ਹੋਏ ਇਰੋਮ ਸ਼ਰਮੀਲਾ ਨੇ 16 ਸਾਲ ਤੱਕ ਲੰਬੀ ਭੁੱਖ-ਹੜਤਾਲ ਕੀਤੀ ਸੀ। ਸੰਘਰਸ਼ ਨੂੰ ਸਫਲਤਾ ਨਾ ਮਿਲਣ ਦੇ ਬਾਅਦ ਇਰੋਮ ਨੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕਰਦੇ ਹੋਏ ਆਪਣੀ ਭੁੱਖ-ਹੜਤਾਲ ਨੂੰ ਤੋੜਿਆ ਸੀ। ਭੁੱਖ-ਹੜਤਾਲ ਦੇ ਬਾਅਦ ਇਰੋਮ ਨੇ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਸੀ।

LEAVE A REPLY