ਸੈਲਫ ਰੈਗੂਲੇਟਰੀ ਵਿਵਸਥਾ ਕਰੇ ਮੀਡੀਆ : ਵੀ.ਪੀ ਸਿੰਘ ਬਦਨੌਰ

gਚੰਡੀਗਡ਼੍ਹ —ਪੰਜਾਬ ਦੇ ਰਾਜਪਾਲ ਅਤੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਹੈ ਕਿ ਮੀਡੀਆ ਨੂੰ ਆਮ ਲੋਕਾਂ ਦੇ ਮਾਮਲਿਆਂ ਦੀ ਸਹੀ ਤਸਵੀਰ ਸਰਕਾਰ ਸਾਹਮਣੇ ਰੱਖਣ ਲਈ ਇੱਕ ਸੈਲਫ-ਰੈਗੂਲੇਟਰੀ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਸਬੰਧਤ ਮੁੱਦੇ ਉਠਾਉਣ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਇਹ ਅਜਿਹੇ ਮੁੱਦਿਆਂ ਦਾ ਹੱਲ ਲੱਭਣ ਵਿੱਚ ਵੀ ਮਦਦ ਕਰ ਸਕਦਾ ਹੈ। ਰਾਜਪਾਲ ਅੱਜ ਇੱਥੇ ਖੇਤਰੀ ਸੰਪਾਦਕਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਪੇਡ ਨਿਊਜ਼ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ, ਸ੍ਰੀ ਬਦਨੌਰ ਨੇ ਕਿਹਾ ਕਿ ਮੀਡੀਆ ਨੂੰ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਚੰਡੀਗਡ਼੍ਹ ‘ਚ ਬੁਨਿਆਦੀ ਢਾਂਚੇ ਅਤੇ ਜਨਤਕ ਸੁਵਿਧਾ ਵਿੱਚ ਸੁਧਾਰ ਲਿਆਉਣ ਲਈ ਆਮ ਲੋਕਾਂ ਨੂੰ ਸੁਝਾਅ ਭੇਜਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮੀਡੀਆ ਨੂੰ ਅਜਿਹੇ ਸੁਝਾਅ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਦਘਾਟਨੀ ਸੈਸ਼ਨ ਦੌਰਾਨ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਕਿਰਨ ਖੇਰ ਵੀ ਮੌਜੂਦ ਸਨ।
ਕਾਨਫ਼ਰੰਸ ਦੇ ਪਿਛੋਕਡ਼ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨਰੋਨਹਾ ਨੇ ਦੱਸਿਆ ਕਿ ਖੇਤਰੀ ਸੰਪਾਦਕ ਕਾਨਫ਼ਰੰਸ ਦਾ ਆਯੋਜਨ ਖੇਤਰੀ ਪ੍ਰੈੱਸ ਦੇ ਸੰਪਾਦਕਾਂ ਨੂੰ ਅਹਿਮ ਮੁੱਦਿਆਂ ਬਾਰੇ ਸਬੰਧਤ ਮੰਤਰਾਲਿਆਂ ਦੇ ਮੰਤਰੀਆਂ ਨਾਲ ਸਿੱਧੀ ਗੱਲਬਾਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਹਿੱਸਾ ਲੈਣ ਵਾਲੇ ਕਿਸੇ ਵਿਸ਼ੇਸ਼ ਪਹਿਲਕਦਮੀ, ਪ੍ਰੋਗਰਾਮਾਂ ਅਤੇ ਨੀਤੀਆਂ ਦੇ ਵਾਜਬ ਸੰਦਰਭ ਅਤੇ ਗਹਿਰੇ ਪਿਛੋਕਡ਼ ਬਾਰੇ ਜਾਣ ਸਕਣਗੇ ਅਤੇ ਇਸ ਦੇ ਨਾਲ ਹੀ ਨੀਤੀ-ਘਾਡ਼ਿਆਂ ਨੂੰ ਵੀ ਮੀਡੀਆ ਤੋਂ ਫ਼ੀਡਬੈਕ ਲੈਣ ਵਿੱਚ ਮਦਦ ਮਿਲ ਸਕੇਗੀ; ਜੋ ਹੋਰ ਸੁਧਾਰ ਲਿਆਉਣ ਵਿੱਚ ਲਾਹੇਵੰਦ ਹੋ ਸਕਦੀ ਹੈ।
ਇਸ ਦੋ ਦਿਨਾ ਕਾਨਫ਼ਰੰਸ ਦੌਰਾਨ ਗ੍ਰਹਿ ਮਾਮਲੇ, ਮਹਿਲਾ ਤੇ ਬਾਲ ਵਿਕਾਸ, ਸਡ਼ਕੀ ਆਵਾਜਾਈ ਤੇ ਹਾਈਵੇਜ਼, ਖਪਤਕਾਰ ਮਾਮਲੇ ਤੇ ਜਨ ਵਿਤਰਣ, ਖੇਤੀਬਾਡ਼ੀ ਤੇ ਕਿਸਾਨ ਭਲਾਈ ਅਤੇ ਉੱਤਰ-ਪੂਰਬ ਖੇਤਰ ਵਿਕਾਸ ਵਿਭਾਗਾਂ ਦੇ ਛੇ ਕੇਂਦਰੀ ਮੰਤਰੀ ਭਾਗ ਲੈ ਰਹੇ ਹਨ। ਸਬੰਧਤ ਮੰਤਰਾਲਿਆਂ ਦੇ ਕੇਂਦਰੀ ਮੰਤਰੀ ਸਬੰਧਤ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ ਅਤੇ ਨੀਤੀਗਤ ਮਾਮਲਿਆਂ ਅਤੇ ਆਪਣੇ ਮੰਤਰਾਲੇ ਨਾਲ ਸਬੰਧਤ ਪਹਿਲਕਦਮੀਆਂ ਬਾਰੇ ਸੰਪਾਦਕਾਂ ਨੂੰ ਸੰਬੋਧਨ ਕਰਨਗੇ।
ਕਾਨਫ਼ਰੰਸ ਵਿੱਚ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਜਿਹੇ ਰਾਜਾਂ ਅਤੇ ਚੰਡੀਗਡ਼੍ਹ ਦੇ ਸੰਪਾਦਕ ਭਾਗ ਲੈ ਰਹੇ ਹਨ।

LEAVE A REPLY