ਸੁਵਿਧਾ ਕਰਮੀਆਂ ਨੇ ਪਰਿਵਾਰਕ ਮੈਂਬਰਾਂ ਵੱਲੋਂ ਮੁਕਤਸਰ ਜੇਲ ਦੇ ਬਾਹਰ ਦਿੱਤਾ ਧਰਨਾ

1ਸ੍ਰੀ ਮੁਕਤਸਰ ਸਾਹਿਬ   : ਸੁਵਿਧਾ ਮੁਲਾਜਮਾਂ ਤੇ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਝੂਠੇ ਕੇਸਾਂ ਦੇ ਸੰਬੰਧ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਕਤਸਰ ਜੇਲ ਦੇ ਬਾਹਰ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ|
ਸੁਵਿਧਾ ਮੁਲਾਜਮਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ 10^12 ਸਾਲਾਂ ਤੋਂ ਕੰਮ ਕਰ ਰਹੇ ਸਾਡੇ ਬੱਚਿਆਂ ਨੂੰ ਬੇਰੁਜਗਾਰ ਕਰਕੇ ਸੜਕਾਂ ਤੇ ਰੋਲ ਦਿੱਤਾ ਤੇ ਜਦੋਂ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਤੇ ਬੇ^ਰਹਿਮੀ ਨਾਲ ਲਾਠੀਚਾਰਜ ਅਤੇ ਝੂਠੇ ਪਰਚੇ ਦਰਜ ਕੀਤੇ|
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਧੱਕਾ ਬਰਦਾਸ਼ ਨਹੀਂ ਕੀਤਾ ਜਾਵੇਗਾ ਅਤੇ ਇਸ ਤਾਨਾਸ਼ਾਹੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ| ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਹਨਾਂ ਕਰਮੀਆਂ ਨੂੰ ਰਿਹਾਅ ਨਹੀਂ ਕਰਦੀ ਅਤੇ ਬਿਨਾਂ ਸ਼ਰਤ ਝੂਠੇ ਕੇਸ ਵਾਪਿਸ ਨਹੀਂ ਲੈਂਦੀ ਤਾਂ ਇਸ ਸਰਕਾਰ ਨੂੰ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਖਮਿਆਜਾ ਭੁਗਤਣਾ ਪਵੇਗਾ|
ਸੁਵਿਧਾ ਕਰਮੀਆਂ ਵੱਲੋਂ ਲੱਗੇ 41ਵੇਂ ਦਿਨ ਦੇ ਧਰਣੇ ਵਿੱਚ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਵੀ ਬੈਠ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਤੋਂ ਅਸੀਂ ਵੀ ਇਸ ਧਰਣੇ ਵਿੱਚ ਸ਼ਾਮਿਲ ਹਾਂ ਜਦੋਂ ਤੱਕ ਸਾਡੇ ਬਚਿਆਂ ਤੇ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਅਸੀਂ ਵੀ ਇਥੇ ਧਰਣੇ ਤੇ ਬੈਠਾਂਗੇ|
ਪਰਿਵਾਰਕ ਮੈਂਬਰਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਬੱਚਿਆਂ ਤੇ ਕੀਤੇ ਗਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ| ਜੇਕਰ ਸਰਕਾਰ ਸਾਡੇ ਬੱਚਿਆਂ ਦੇ ਪਰਚੇ ਰੱਦ ਨਹੀਂ ਕਰਦੀ ਤਾਂ ਅਸੀਂ ਇਹਨਾਂ ਦੀ ਖਾਤਿਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ|
ਸੁਵਿਧਾ ਜਥੇਬੰਦੀ ਵਲੋਂ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾੜੇ ਦੌਰ ਵਿੱਚ ਸੁਵਿਧਾ ਕਰਮੀਆਂ ਤੇ ਹੋ ਰਹੇ ਤ੍ਹਦਦ ਦੇ ਖਿਲਾਫ. ਸਾਥ ਦਿੱਤਾ ਜਾਵੇ ਅਤੇ ਸਰਕਾਰ ਵਲੋਂ ਕੀਤੇ ਝੂਠੇ ਪਰਚੇ ਬਿਨਾਂ ਸ਼ਰਤ ਤੇ ਰੱਦ ਕਰਵਾਏ ਜਾਣ|
ਪਿੰਡ ਰਾਏ-ਕੇ-ਕਲਾਂ ਧਰਣੇ ਤੇ ਬੈਠੇ ਸੁਵਿਧਾ ਕਰਮੀਆਂ ਨੇ ਦੱਸਿਆ ਕਿ ਜੇਕਰ ਪੁਲਿਸ ਪ੍ਰ੍ਹਾ੍ਹਣ ਨੇ ਸੁਵਿਧਾ ਮੁਲਾ੦ਮਾਂ ਤੇ ਕੀਤੇ ਝੂਠੇ ਪਰਚੇ ਵਾਪਿਸ ਨਾ ਲਏ ਤਾਂ ਮਿਤੀ 18/10/2016 ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੋ ਕਿ ਪੰਜਾਬ ਵਿੱਚ ਆ ਰਹੇ ਹਨ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ| ਜਿਸ ਦੌਰਾਨ ਕੋਈ ਵੀ ਅਣਹੋਣੀ ਘੱਟਣਾ ਵਾਪਰਦੀ ਹੈ ਤਾਂ ਉਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ|

LEAVE A REPLY