ਪੀ.ਐੱਮ. ਮੋਦੀ ਤੋਂ ਬਾਅਦ ਪਾਰੀਕਰ ਨੇ ਹੁਣ ਸੰਘ ਨੂੰ ਦਿੱਤਾ ਸਰਜੀਕਲ ਸਟਰਾਈਕ ਦਾ ਸਿਹਰਾ!

2ਨਵੀਂ ਦਿੱਲੀ :  ਸਰਜੀਕਲ ਸਟਰਾਈਕ ਦੇ ਸਿਹਰੇ ਨੂੰ ਲੈ ਕੇ ਹੋ ਰਹੀ ਰਾਜਨੀਤੀ ਦਰਮਿਆਨ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਸੋਮਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਰ.ਐੱਸ.ਐੱਸ. ਦੀ ਸਿੱਖਿਆ ਨਾਲ ਹੀ ਇਹ ਸਰਜੀਕਲ ਸਟਰਾਈਕ ਸੰਭਵ ਹੋਇਆ ਹੈ। ਪਾਰੀਕਰ ਨੇ ਰੱਖਿਆ ਮੰਤਰਾਲੇ ਅਤੇ ਨਿਰਮਾ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ ‘ਨੋ ਯੌਰਜ਼ ਆਰਮੀ’ (ਜਾਣੋ ਆਪਣੀ ਫੌਜ) ‘ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਜੀਕਲ ਸਟਰਾਈਕ ਦੇ ਪਿੱਛੇ ਕਿਤੇ ਨਾ ਕਿਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਸਿੱਖਿਆ ਹੈ। ਰੱਖਿਆ ਮੰਤਰੀ ਨੇ ਸਰਜੀਕਲ ਸਟਰਾਈਕ ਦਾ ਸਿਹਰਾ ਸੰਘ ਨੂੰ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨੋਹਰ ਪਾਰੀਕਰ ਨੇ ਮੁੰਬਈ ‘ਚ ਇਕ ਕਾਨਫਰੰਸ ‘ਚ ਬੋਲਦੇ ਹੋਏ ਪੀ.ਓ.ਕੇ. ‘ਚ ਸਫਲ ਸਰਜੀਕਲ ਸਟਰਾਈਕ ਲਈ ਵੱਡਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੀ.ਓ.ਕੇ. ‘ਚ ਸਫਲ ਸਰਜੀਕਲ ਸਟਰਾਈਕ ਕਰਨ ਦਾ ਸਿਹਰਾ ਭਾਰਤੀ ਫੌਜ ਅਤੇ ਪ੍ਰਧਾਨ ਮੰਤਰੀ ਦੋਹਾਂ ਨੂੰ ਜਾਂਦਾ ਹੈ ਪਰ ਫੈਸਲਾ ਲੈਣ ਅਤੇ ਯੋਜਨਾ ਕਰਨ ਦਾ ਜ਼ਿਆਦਾ ਸਿਹਰਾ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ।

LEAVE A REPLY