ਪਾਕਿਸਤਾਨ ਨੂੰ ਪੂਰੀ ਤਰ੍ਹਾਂ ਸਮਝ ਚੁੱਕਿਐ ਭਾਰਤ : ਰਾਜਨਾਥ

4ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਭਾਰਤ ਨਾਲ ਸ਼ਾਂਤੀ ਵਾਰਤਾ ਸੰਬੰਧੀ ਬਿਆਨ ‘ਤੇ ਭਾਰਤ ਨੇ ਸਖਤ ਪ੍ਰਤੀਕਰਮ ਦਿੱਤਾ ਹੈ। ਇੱਥੇ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ-10 ਸਥਿਤ ਇਕ ਹੋਟਲ ‘ਚ ਰੀਜਨਲ ਐਡੀਟਰਸ ਕਾਨਫਰੰਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਗੱਲਬਾਤ ਦੇ ਨਾਲ-ਨਾਲ ਸਰਹੱਦ ‘ਤੇ ਗੋਲੀਬਾਰੀ ਕਰਨ ਦੀਆਂ ਹਰਕਤਾਂ ਨੂੰ ਭਾਰਤ ਪੂਰੀ ਤਰ੍ਹਾਂ ਨਾਲ ਸਮਝ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਜੀਕਲ ਸਟਰਾਈਕ ਤੋਂ ਬਾਅਦ ਵੀ ਪਾਕਿਸਤਾਨ ਵਲੋਂ ਸਰਹੱਦ ‘ਤੇ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ, ਜਿਸ ਦੇ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਭਾਰਤ ਨਾਲ 6 ਦੇਸ਼ਾਂ ਦੀਆਂ ਲਗਭਗ 15 ਹਜ਼ਾਰ ਕਿਲੋਮੀਟਰ ਦੀਆਂ ਸਰਹੱਦਾਂ ਲੱਗਦੀਆਂ ਹਨ। ਨੇਪਾਲ ਅਤੇ ਭੂਟਾਨ ਦੀ ਸਰਹੱਦ ‘ਤੇ ਸ਼ਾਂਤੀ ਹੈ, ਜਦੋਂ ਕਿ ਬੰਗਲਾ ਦੇਸ਼, ਮਿਆਂਮਾਰ ਸਰਹੱਦ ‘ਤੇ ਜਾਅਲੀ ਨੋਟ ਅਤੇ ਡਰੱਗ ਤਸਕਰੀ ਵੱਡੀ ਚੁਣੌਤੀ ਹੈ। ਇਸ ਸਭ ਦੇ ਬਾਵਜੂਦ ਭਾਰਤ ਦੇ ਇਨ੍ਹਾਂ ਦੇਸ਼ਾਂ ਨਾਲ ਮਜ਼ਬੂਤ ਸੰਬੰਧ ਹਨ। ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਕੁਝ ਵਿਵਾਦ ਹੈ। ਦੂਜੇ ਪਾਸੇ ਪਾਕਿਸਤਾਨ ਅਜਿਹਾ ਦੇਸ਼ ਹੈ, ਜੋ ਆਜ਼ਾਦੀ ਘੁਲਾਟੀਆਂ ਅਤੇ ਅੱਤਵਾਦੀਆਂ ‘ਚ ਅੰਤਰ ਭੁੱਲ ਚੁੱਕਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 4 ਮਹੀਨੇ ਪਹਿਲਾ ਸੀਮਾ ਪ੍ਰਬੰਧਨ ਲਈ ਇਕ ਕਮੇਟੀ ਬਣਾਈ ਸੀ, ਜਿਸ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋ ਸਾਲਾਂ ‘ਚ ਪਾਕਿਸਤਾਨ ਸਰਹੱਦ ਸੀਲ ਹੋਵੇਗੀ।
ਰਾਜਨਾਥ ਨੇ ਕਿਹਾ ਕਿ ਜੰਮੂ, ਪੰਜਾਬ ਅਤੇ ਗੁਜਰਾਤ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ‘ਤੇ ਪੂਰੀ ਤਰ੍ਹਾਂ ਨਾਕਾਬੰਦੀ ਹੈ। ਭਾਰਤ ਚਾਹੁੰਦਾ ਹੈ ਕਿ ਪੂਰੇ ਇਲਾਕੇ ‘ਚ ਸ਼ਾਂਤੀ ਰਹੇ। ਰਾਜਨਾਥ ਨੇ ਇਕ ਵਾਰ ਫਿਰ ਦੁਹਰਾਇਆ ਕਿ ਸਾਡੀ ਫੌਜ ਸਰਜੀਕਲ ਸਟਰਾਈਕ ਲਈ ਗਈ ਸੀ, ਪਾਕਿਸਤਾਨ ‘ਤੇ ਹਮਲਾ ਕਰਨ ਨਹੀਂ ਗਈ ਸੀ, ਸਗੋਂ ਅੱਤਵਾਦੀਆਂ ਨੂੰ ਖਤਮ ਕਰਨ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦੀ ਦੀ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਜੇਕਰ ਪਾਕਿਸਤਾਨ ਵੀ ਅੱਤਵਾਦੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਕਿ ਤਾਂ ਭਾਰਤ ਮਦਦ ਕਰਨ ਨੂੰ ਤਿਆਰ ਹੈ।

LEAVE A REPLY