ਕੱਚੇ ਤੇਲ ਦੀ ਕੀਮਤ ਵਿੱਚ ਮਾਮੂਲੀ ਵਾਧਾ

8ਨਵੀਂ ਦਿੱਲੀ  – ਕੌਮਾਂਤਰੀ ਮੰਡੀ ਵਿੱਚ 14  ਅਕਤੂਬਰ  ਨੂੰ  ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 49 ਡਾਲਰ 94  ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 13 ਅਕਤੂਬਰ ਨੂੰ  49 ਡਾਲਰ 37 ਸੈਂਟ  ਸੀ।
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 14 ਅਕਤੂਬਰ ਨੂੰ ਰੁਪਏ ਦੇ ਹਿਸਾਬ ਨਾਲ ਫੀ ਬੈਰਲ ਕੱਚੇ ਤੇਲ ਦੀ ਕੀਮਤ 3 ਹਜ਼ਾਰ 338 ਰੁਪਏ 72 ਪੈਸੇ  ਰਹੀ, ਜਦਕਿ 13 ਅਕਤੂਬਰ ਨੂੰ ਇਸ ਦੀ ਕੀਮਤ 3 ਹਜ਼ਾਰ 300 ਰੁਪਏ 36 ਪੈਸੇ  ਫੀ ਬੈਰਲ ਸੀ।  14 ਅਕਤੂਬਰ ਨੂੰ 66.85 ਰੁਪਏ ਪ੍ਰਤੀ ਅਮਰੀਕੀ ਡਾਲਰ ਸੀ।

LEAVE A REPLY