ਆਪ’ ਵਲੋਂ ਦੀਨਾਨਗਰ ‘ਚ ਕੱਢਿਆ ਗਿਆ ਰੋਡ ਸ਼ੋਅ

5-copy-copy-copyਪਠਾਨਕੋਟ/ਦੀਨਾਨਗਰ — ਪੰਜਾਬ ਵਿਧਾਨ ਸਭਾ ਲਈ ‘ਆਪ’ ਪਾਰਟੀ ਵਲੋਂ ਚੋਣ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ । ਸੋਮਵਾਰ ਨੂੰ ਆਪ ਪਾਰਟੀ ਵਲੋਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਵਿਧਾਨ ਸਭਾ ਖੇਤਰ ਦੀਨਾਨਗਰ ‘ਚ ‘ਆਪ’ ਪਾਰਟੀ ਵਲੋਂ ਉਤਾਰੇ ਗਏ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਦੀ ਅਗਵਾਈ ‘ਚ ਰੋਡ ਸ਼ੋਅ ਕੱਢਿਆ ਗਿਆ। ‘ਆਪ’ ਪਾਰਟੀ ਵਲੋਂ ਇਹ ਦੀਨਾਨਗਰ ‘ਚ ਪਹਿਲਾ ਰੋਡ ਸ਼ੋਅ ਕੀਤਾ ਗਿਆ, ਜਿਸ ‘ਚ ਕਰੀਬ 100 ਤੋਂ ਵੱਧ ਗੱਡੀਆਂ ਸ਼ਾਮਿਲ ਸਨ। ਇਸ ‘ਚ ਭੋਆ ਤੋਂ ‘ਆਪ’ ਪਾਰਟੀ ਦੇ ਉਮੀਦਵਾਰ ਡਾ. ਵਿਨੋਦ ਕੁਮਾਰ, ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ, ਜ਼ਿਲਾ ਜ਼ੋਨ ਇੰਚਾਰਜ ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ ਦੀਨਾਨਗਰ ਤੋਂ ‘ਆਪ’ ਦੀ ਟਿਕਟ ਦੇ ਦਾਵੇਦਾਰ ਹਕੀਕਤ ਰਾਇ ਅਤੇ ਡਾ. ਅਜੈ ਕੁਮਾਰ ਤੋਂ ਇਲਾਵਾ ਸਮੂਹ ਲੀਡਰਸ਼ਿਪ ਨੇ ਰੋਡ ਸ਼ੋਅ ‘ਚ ਸ਼ਿਰਕਤ ਕੀਤੀ। ਇਹ ਰੋਡ ਸ਼ੋਅ ਦੀਨਾਨਗਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਰੂਦੁਆਰੇ ਤੋਂ ਸ਼ੁਰੂ ਹੋ ਕੇ ਦੀਨਾਨਗਰ ਸ਼ਹਿਰ, ਬਹਿਰਾਮਪੁਰ, ਦਰੋਂਗਲਾ, ਪੁਰਾਨਾ ਸ਼ਾਲਾ ਵਿਧਾਨ ਸਭਾ ਖੇਤਰਾਂ ਤੋਂ ਹੁੰਦੇ ਹੋਏ ਬੀਬੀ ਸੁੰਦਰੀ ਜੀ ਦੇ ਇਤਿਹਾਸਕ ਗੁਰਦੁਆਰੇ ਪਹੁੰਚ ਕੇ ਖਤਮ ਹੋਈ।
ਇਸ ਮੌਕੇ ‘ਤੇ ਜੋਗਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਰੋਡ ਸ਼ੋਅ ਦਾ ਮੰਤਵ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨਾ ਹੈ । ਅਸੀਂ ਦੀਨਾਨਗਰ ‘ਚ ਨਿਰਸੁਆਰਥ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਚਲਾਂਗੇ ਅਤੇ ਲੋਕਾਂ ਦੀ ਅਦਾਲਤ ‘ਚ ਜਾਵਾਂਗੇ, ਲੋਕ ਹੀ ਫੈਸਲਾਂ ਕਰਨਗੇ ਸਹੀ ਅਤੇ ਗਲਤ ਕੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਦੋਵੇਂ ਪਾਰਟੀਆਂ ਅਕਾਲੀ ਤੇ ਕਾਂਗਰਸ ਨੇ ਆਪਣੇ ਰਾਜ ‘ਚ ਇਤਿਹਾਸਕ ਪੰਜਾਬ ਨੂੰ ਕੰਲਕ ਲਗਾ ਦਿੱਤਾ ਹੈ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਧਾਰਮਿਕ ਪਖੋਂ ਬਹੁਤ ਨੀਂਵਾ ਕਰ ਦਿੱਤਾ ਹੈ । ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ‘ਚ ਡੁਬੋ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਲਈ ਉਨ੍ਹਾਂ ਨੇ ਜੋ ਸੰਕਲਪ ਲਏ ਹਨ, ਸਮੂਹ ਪੰਜਾਬ ਵਾਸੀ ਉਨ੍ਹਾਂ ਦੀ ਨੀਤੀ ਦੀ ਸਰਾਹਨਾ ਕਰ ਰਹੇ ਹਨ । 2017 ‘ਚ ਆਪ ਪਾਰਟੀ ਵਲੋਂ ਪੰਜਾਬ ‘ਚ ਦਿੱਲੀ ਤੋਂ ਵੱਧ ਸੀਟਾਂ ਨਾਲ ਜਿੱਤ ਹਾਂਸਲ ਕਰ ਕੇ ਸਰਕਾਰ ਬਣਾਈ ਜਾਵੇਗੀ।

LEAVE A REPLY