5ਚੰਡੀਗੜ੍ਹ : ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਕਿਸਾਨ ਮੋਰਚਾ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਅੰਮ੍ਰਿਤਸਰ ਵਿਚ ਕੰਧਾਂ ‘ਤੇ ਹੋ ਰਹੀ ਮੀਨਾਕਾਰੀ ‘ਤੇ ਬਾਦਲ ਸਰਕਾਰ ਨੂੰ ਘੇਰਿਆ ਹੈ। ਜ਼ੀਰਾ ਦਾ ਕਹਿਣਾ ਹੈ ਕਿ ਬਾਦਲ ਔਰੰਗਜ਼ੇਬ ਦੀ ਦੂਜੀ ਰੂਹ ਹੈ ਅਤੇ ਬਾਦਲ ਪੰਜਾਬ ‘ਚੋਂ ਸਿੱਖੀ ਨੂੰ ਖਤਮ ਕਰ ਰਹੇ ਹਨ।ਬਾਦਲਾਂ ਦੇ ਨਾਲ-ਨਾਲ ਜ਼ੀਰਾ ਨੇ ਐਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਲੰਮੇ ਹੱਥੀਂ ਲਿਆ।
ਇੰਦਰਜੀਤ ਸਿੰਘ ਜ਼ੀਰਾ ਨੇ ਐਸ. ਜੀ. ਪੀ. ਸੀ. ‘ਤੇ ਅਕਾਲੀ ਦਲ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਮੀਨਾਕਾਰੀ ਬੰਦ ਨਾ ਕਰਵਾਈ ਗਈ ਤਾਂ ਉਹ ਸਿੱਖ ਜੱਥੇਬੰਦੀਆਂ ਨਾਲ ਮਿਲ ਕੇ ਬਾਦਲਾਂ ਖਿਲਾਫ ਅੰਦੋਲਨ ਸ਼ੁਰੂ ਕਰਨਗੇ।

LEAVE A REPLY