2ਉੜੀ  :  ਪਿਛਲੇ ਮਹੀਨੇ ਉੜੀ ‘ਚ ਫੌਜੀ ਕੈਂਪ ‘ਤੇ ਜਿਨ੍ਹਾਂ ਚਾਰ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਉਨ੍ਹਾਂ ਨੇ ਕੰਟਰੋਲ ਰੇਖਾ ‘ਤੇ ਬਿਜਲੀ ਦੇ ਕਰੰਟ ਵਾਲੀ ਬਾੜ ਦੇ ਮੱਧ ਨਾਲ ਪਾਰ ਕੀਤੀ ਸੀ। ਇਸ ਹਮਲੇ ‘ਚ 20 ਫੌਜੀ ਸ਼ਹੀਦ ਹੋ ਗਏ ਸਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫੌਜ ਨੇ ਇਨ੍ਹਾਂ ਚਾਰੋਂ ਅੱਤਵਾਦੀਆਂ ਦੇ ਘੁਸਪੈਠ ਦੇ ਰਸਤੇ ਦੀ ਪਛਾਣ ਲਈ ਜਾਂਚ ਕੀਤੀ ਅਤੇ ਨਤੀਜੇ ‘ਤੇ ਪਹੁੰਚੀ ਕਿ ਸਲਾਮਾਬਾਦ ਨਾਲੇ ਦੇ ਕੋਲ ਪੌੜੀਆਂ ਦੀ ਵਰਤੋਂ ਕੀਤੀ ਗਈ ਸੀ। ਫੌਜ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਚਾਰੋਂ ਅੱਤਵਾਦੀਆਂ ‘ਚੋਂ ਇਕ ਇਸਲਾਮਾਬਾਦ ਨਾਲੇ ਦੇ ਨੇੜੇ ਬਾੜ ‘ਚ ਥੋੜੀ ਜਿਹੀ ਖਾਲੀ ਜਗ੍ਹਾ ਦੀ ਵਰਤੋਂ ਕਰਕੇ ਇਸ ਪਾਰ ਆ ਗਿਆ ਅਤੇ ਉਸ ਨੇ ਇਸ ਪਾਸਿਓਂ ਬਾੜ ‘ਤੇ ਇਕ ਪੌੜੀ ਲਗਾ ਦਿੱਤੀ ਜਦਕਿ ਦੂਜੇ ਪਾਸੇ ਤੋਂ ਤਿੰਨ ਸਾਥੀਆਂ ਨੇ ਦੂਜੀ ਪੌੜੀ ਲਗਾ ਦਿੱਤੀ। ਦੋਵੇਂ ਪੌੜੀਆਂ ਜੋੜ ਦਿੱਤੀਆਂ ਗਈਆਂ ਸਨ। ਸ਼੍ਰੀਨਗਰ ਤੋਂ ਕਰੀਬ 102 ਕਿਲੋਮੀਟਰ ਦੂਰ ਉੜੀ ‘ਚ ਇਨ੍ਹਾਂ ਚਾਰੋ ਫੌਜੀ ਕੈਂਪਾਂ ਨੇ ਹਮਲਾ ਕੀਤਾ ਸੀ। ਸੂਤਰਾਂ ਮੁਤਾਬਕ ਬਾੜ ‘ਚ ਜਿਸ ਥੋੜੀ ਜਿਹੀ ਖਾਲੀ ਜਗ੍ਹਾ ਤੋਂ ਪਹਿਲਾ ਅੱਤਵਾਦੀ ਇਕ ਪਾਸੇ ਆਇਆ, ਉਸ ਨਾਲ ਸਾਰੇ ਚਾਰੋਂ ਅੱਤਵਾਦੀਆਂ ਲਈ ਘੁਸਪੈਠ ਕਰਨੀ ਔਖੀ ਸੀ ਪਰ ਹਰ ਇਕ ਦੇ ਕੋਲ ਭਾਰੀ ਮਾਤਰਾ ‘ਚ ਗੋਲਾ ਬਾਰੂਦ, ਹਥਿਆਰ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਾਲੇ ਵੱਡੇ-ਵੱਡੇ ਬੈਗ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਬਾੜ ਪਾਰ ਕਰਨ ‘ਚ ਕਾਫੀ ਸਮਾਂ ਲੱਗਦਾ ਅਤੇ ਉਨ੍ਹਾਂ ਦੀ ਜਾਨ ਨੂੰ ਵੱਡਾ ਖਤਰਾ ਵੀ ਸੀ ਕਿਉਂਕਿ ਅਜਿਹਾ ਕਰਦੇ ਸਮੇਂ ਇਲਾਕੇ ‘ਚ ਨਿਯਮਿਤ ਰੂਪ ਨਾਲ ਗਸ਼ਤ ਕਰਨ ਵਾਲੀਆਂ ਫੌਜੀ ਟੀਮਾਂ ਦੇਖ ਲੈਂਦੀਆਂ।

LEAVE A REPLY