1-copyਜਲੰਧਰ -ਪ੍ਰੋਗਰੈਸਿਵ ਵਿਚਾਰਧਾਰਾ ਦੇ ਕਵੀ ਸੰਤੋਖ ਸਿੰਘ ਸੰਤੋਖ ਅਕਾਲ ਚਲਾਣਾ ਕਰ ਗਏ। ਉਹ 78 ਵਰ੍ਹਿਆਂ ਦੇ ਸਨ ਅਤੇ ਇੰਗਲੈਂਡ (ਰੀਡਿੰਗ) ਵਿਚ ਰਹਿ ਰਹੇ ਸਨ। ਉਨ੍ਹਾਂ ਦੀ ਫੇਸਬੁੱਕ ‘ਤੇ ਸੰਤੋਖ ਸਿੰਘ ਸੰਤੋਖ ਦੇ ਸਪੁੱਤਰ ਨੇ ਇਹ ਖਬਰ ਲਿਖਦਿਆਂ ਦੱਸਿਆ ਕਿ ਉਹ 12 ਸਾਲ ਤੋਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਜੂਝ ਰਹੇ ਸਨ। ਸੰਤੋਖ ਦੀਆਂ ਕਵਿਤਾਵਾਂ ਦੀਆਂ 7 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਭ ਤੋਂ ਅਖੀਰਲੀ ਕਿਤਾਬ ‘ਮੋਹ ਮਿੱਤਰਾਂ ਦਾ’ ਇਸੇ ਸਾਲ ਅਗਸਤ ਵਿਚ ਪ੍ਰਕਾਸ਼ਿਤ ਹੋਈ ਹੈ। ਸੰਤੋਖ 1963 ਵਿਚ ਸਾਊਥਾਲ ਵਿਚ ਬਣੀ ਪੰਜਾਬ ਸਾਹਿਤ ਸਭਾ ਦੇ ਮੁੱਢਲੇ ਮੈਂਬਰਾਂ ‘ਚ ਸ਼ਾਮਿਲ ਸਨ।
28 ਅਗਸਤ 1938 ਨੂੰ ਜਲੰਧਰ ਨੇੜੇ ਦੋਸਾਂਝ ਕਲਾਂ ‘ਚ ਜਨਮੇ ਤੇ ਵੱਡੇ ਹੋਏ ਸੰਤੋਖ ਸਿੰਘ ਸੰਤੋਖ ਪਹਿਲਾਂ ਕੈਲੀਫੋਰਨੀਆ ਵਿਚ ਵੀ ਰਹਿੰਦੇ ਸਨ ਅਤੇ ਸਟਾਰ ਨਿਊਜ਼ ‘ਚ ਕੰਮ ਕਰਦੇ ਸਨ। ਉਹ ਜਲੰਧਰ ਵਿਚ ਲਗਭਗ ਹਰ ਸਾਲ ਲੇਖਕਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ ਪਰ ਇਹ ਸਿਲਸਿਲਾ ਉਦੋਂ ਰੁਕ ਗਿਆ ਜਦੋਂ ਡਾ. ਜਗਤਾਰ ਇਸ ਦੁਨੀਆ ਨੂੰ ਛੱਡ ਗਏ। ਸੰਤੋਖ ਸਿੰਖ ਸੰਤੋਖ ਦੀ ਮੌਤ ‘ਤੇ ਸ਼ੋਕ ਪ੍ਰਗਟਾਉਣ ਵਾਲਿਆਂ ‘ਚ ਪਾਕਿਸਤਾਨੀ ਲੇਖਕ ਅਫਜ਼ਲ ਅਹਿਸਨ ਰੰਧਾਵਾ, ਸਾਥੀ ਲੁਧਿਆਣਵੀ, ਡਾ. ਜਗਬੀਰ ਸਿੰਘ, ਮਹਿੰਦਰਪਾਲ ਧਾਲੀਵਾਲ, ਨਿਰਮਲ ਜਸਵਾਲ ਰਾਣਾ, ਮਨਜੀਤ ਇੰਦਰਾ, ਦੇਸ ਰਾਜ, ਦਵਿੰਦਰ ਕੌਰ (ਇੰਗਲੈਂਡ), ਜਸਵੀਰ ਮੰਡ, ਆਤਮ ਰੰਧਾਵਾ ਤੇ ਭੀਮ ਇੰਦਰ ਸਿੰਘ ਲੇਖਕਾਂ ਦੇ ਨਾਂ ਸ਼ਾਮਿਲ ਹਨ।

LEAVE A REPLY