4-copyਬਲਿਆ  :  ਮੁਲਾਇਮ ਸਿੰਘ ਯਾਦਵ ਵਲੋਂ ਹਾਲ ਹੀ ‘ਚ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਦਾ ਫੈਸਲਾ ਪਾਰਟੀ ਸੰਸਦੀ ਬੋਰਡ ਵਲੋਂ ਕੀਤੇ ਜਾਣ ਦੇ ਬਿਆਨ ਵਿੱਚ ਸਮਾਜਵਾਦੀ ਪਾਰਟੀ ਦੇ ਉੱਤਰ ਪ੍ਰਦੇਸ਼ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ‘ਤੇ ਉਹ ਖੁਦ ਅਖਿਲੇਸ਼ ਯਾਦਵ ਦੇ ਨਾਂ ਦਾ ਪ੍ਰਸਾਤਵ ਮੁੱਖ ਮੰਤਰੀ ਅਹੁੱਦੇ ਲਈ ਦੇਣਗੇ। ਯਾਦਵ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕਿਹਾ, ”ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਸਪਾ ਨੂੰ ਸਪੱਸ਼ਟ ਬਹੁਮਤ ਮਿਲਦਾ ਹੈ ਤਾਂ ਉਹ ਆਪ ਯਾਦਵ ਦੇ ਨਾਂ ਨੂੰ ਮੁੱਖ ਮੰਤਰੀ ਅਹੁੱਦੇ ਲਈ ਦੇਣਗੇ।” ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਲਦ ਆਉਣ ਵਾਲੀਆਂ ਹਨ ਅਤੇ ਕਦੇ ਵੀ ਆਚਾਰ ਸੰਹਿਤਾ (ਕੋਡ ਆਫ ਕੰਡਕਟ) ਲੱਗ ਸਕਦੀ ਹੈ। ਸ਼ਿਵਪਾਲ ਨੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਨਸੀਹਤ ਦਿੱਤੀ ਕਿ ਉਹ ਸੇਵਕ ਦੇ ਰੂਪ ‘ਚ ਕੰਮ ਕਰਨ ਅਤੇ ਕੋਈ ਗਲਤ ਕੰਮ ਨਾ ਕਰਨ।

LEAVE A REPLY