5ਚੰਡੀਗਡ਼ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਾਦਲ ਸਥਿਤ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਰਹੇ ਸੁਵਿਧਾ ਕੇਂਦਰਾ ਦੇ ਕਰਮਚਾਰੀਆਂ ਉਤੇ ਪੰਜਾਬ ਪੁਲਿਸ ਵਲੋਂ ਤਸ਼ਦਦ ਢਾਹੁਣ ਅਤੇ ਉਨਾਂ ਉਤੇ ਧਾਰਾ 307 ਦੇ ਅਧੀਨ ਕੇਸ ਦਰਜ ਕਰਨ ਦੀ ਆਮ ਆਦਮੀ ਪਾਰਟੀ ਨੇ ਕਰਡ਼ੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼ਨਿਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਸੰਗਰੂਰ ਦੇ ਐਮ.ਪੀ ਭਗਵੰਤ ਮਾਨ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਪੁਲਿਸ ਕਰਮਚਾਰੀਆਂ ਨੇ ਅਤਿਆਚਾਰ ਦੀਆਂ ਸਾਰੀਆਂ ਹੱਦਾਂ ਲੰਘਦੇ ਹੋਏ ਸ਼ਾਂਤੀ ਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੁਵਿਧਾ ਕਰਮਚਾਰੀਆਂ ਦੀ ਪਾਣੀ ਦੀਆਂ ਬੌਛਾਰਾਂ, ਅਥਰੂ ਗੈਂਸਾਂ ਅਤੇ ਡਾਂਗਾ ਨਾਲ ਕੁਟਮਾਰ ਕੀਤੀ। ਪੁਲਿਸ ਮੁਲਾਜਮਾਂ ਨੇ ਪ੍ਰਦਰਸ਼ਨ ਵਿਚ ਸ਼ਾਮਿਲ ਗਰਭਵਤੀ ਔਰਤ ਅਤੇ ਅਪਾਹਿਜ ਵਿਅਕਤੀ ਨੂੰ ਵੀ ਨਾ ਬਖਸ਼ਿਆ।
ਮਾਨ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਇਨਸਾਨ ਨੂੰ ਸੰਵਿਧਾਨ ਦੇ ਅਨੁਸਾਰ ਸ਼ਾਂਤ ਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰੰਤੂ ਬਾਦਲਾਂ ਦੇ ‘ਔਰੰਗਜੇਬੀ ਰਾਜ’ ਵਿਚ ਆਪਣੇ ਹੱਕਾਂ ਲਈ ਅਵਾਜ ਉਠਾਉਣ ਵਾਲਿਆਂ ਨੂੰ ਪਹਿਲਾਂ ਪੁਲਿਸ ਦੁਆਰਾ ਅਣਮਨੁੱਖੀ ਢੰਗ ਨਾਲ ਕੁਟਿਆ ਜਾਂਦਾ ਹੈ ਅਤੇ ਫਿਰ ਉਨਾਂ ਉਤੇ ਹੀ ਝੂਠੇ ਮੁਕਦਮੇ ਦਰਜ ਕਰਕੇ ਜੇਲਾਂ ਵਿਚ ਸੁਟ ਦਿੱਤਾ ਜਾਂਦਾ ਹੈ।
ਮਾਨ ਨੇ ਕਿਹਾ ਕਿ ਬਾਦਲ ਪਿਓ-ਪੁੱਤਰ ਪੰਜਾਬ ਵਿਚ ਸਰਕਾਰ ਚਲਾਉਣ ਤੋਂ ਅਸਮਰਥ ਹੋ ਚੁੱਕੇ ਹਨ ਅਤੇ ਰਾਜ ਦੀ ਅਮਨ ਕਾਨੂੰਨ ਵਿਵਸਥਾ ਡਾਂਵਾਡੋਲ ਹੋ ਚੁੱਕੀ ਹੈ। ਮਾਨ ਥਾਣਾ ਕੋਟਭਾਈ ਦੇ ਪਿੰਡ ਚੱਕ ਤਲਵੰਡੀ ਸਾਬੋ ਵਿਚ 16 ਦੀ ਦਲਿਤ ਲਡ਼ਕੀ ਨਾਲ ਹੋਏ ਬਲਾਤਕਾਰ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਵਿਚ ਬਾਦਲ ਰਾਜ ਦੌਰਾਨ  ਬਲਾਤਕਾਰੀਆਂ, ਚੋਰਾਂ ਅਤੇ ਨਸ਼ੇਡ਼ੀਆਂ ਨੇ ਸਮਾਜ ਨੂੰ ਗੰਦਲਾ ਕਰ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਪੰਜਾਬ ਵਿਚ ਬੇਰੋਜਗਾਰ ਨੌਜਵਾਨਾਂ ਨੂੰ ਨਾ ਕੇਵਲ ਰੋਜਗਾਰ ਦਿੱਤਾ ਜਾਵੇਗਾ ਬਲਕਿ ਉਨਾਂ ਨੂੰ ਅਜਿਹੇ ਮੌਕੇ ਅਤੇ ਮਾਹੌਲ ਮੁਹੱਇਆ ਕਰਵਾਇਆ ਜਾਵੇਗਾ ਕਿ ਉਹ ਦੁਸਰਿਆਂ ਨੂੰ ਵੀ ਰੋਜਗਾਰ ਦੇਣ ਦੇ ਕਾਬਿਲ ਹੋ ਜਾਣ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਯੂਥ ਮੈਨੀਫੈਸਟੋ ਵਿਚ 25 ਲੱਖ ਨੌਜਵਾਨਾਂ ਨੂੰ ਰੋਜਗਾਰ ਦੇਣ ਦਾ ਵਾਅਦਾ ਕੀਤਾ ਹੈ ਅਤੇ ਉਹ ਇਸਨੂੰ ਪੂਰਾ ਕਰਨ ਲਈ ਸਰਕਾਰ ਵਿਭਾਗਾਂ ਵਿਚ ਭਿ੍ਰਸ਼ਟਾਚਾਰ ਨੂੰ ਖਤਮ ਕਰੇਗੀ। ਉਨਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ਤੇ ਬੇਰੋਜਗਾਰ ਪ੍ਰਦਰਸ਼ਨਕਾਰੀਆਂ ਉਤੇ ਦਰਜ ਕੀਤੇ ਸਾਰੇ ਪਰਚੇ ਰੱਦ ਕੀਤਾ ਜਾਣਗੇ।

LEAVE A REPLY