5ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਨੀਤੀਆਂ ਇਕ ਸੂਬਾ ਜਾਂ ਦੂਜੇ ਸੂਬੇ ‘ਚ ਵਿਧਾਨ ਸਭਾ ਚੋਣਾਂ ਦੇ ਆਧਾਰ ‘ਤੇ ਨਿਰਧਾਰਿਤ ਨਹੀਂ ਹੋਣੀਆਂ ਚਾਹੀਦੀਆਂ। ਅਬਦੁੱਲਾ ਨੇ ਘਾਟੀ ‘ਚ ਹਾਲਾਤ ‘ਤੇ ਕਸ਼ਮੀਰ ‘ਚ ਵਿਰੋਧੀ ਧਿਰ ਪਾਰਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ‘ਚ ਹਰ ਦਿਨ ਚੋਣਾਂ ਹੁੰਦੀਆਂ ਹਨ। ਜੇਕਰ ਅਸੀਂ ਦੇਸ਼ ਨੂੰ ਸਿਰਫ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਚਲੀਏ ਤਾਂ ਇਹ ਪ੍ਰਭਾਵਸ਼ਾਲੀ ਨਹੀਂ ਹੋਵੇਗਾ। ਨੈਸ਼ਨਲ ਕਾਨਫਰੰਸ ਮੁਖੀ ਨੇ ਕਿਹਾ ਕਿ ਦੇਸ਼ ਦੇ ਭਵਿੱਖ ਲਈ ਠੋਸ ਨੀਤੀਆਂ ਦੀ ਲੋੜ ਹੈ। ਦੇਸ਼ ਦੇ ਭਵਿੱਖ ਲਈ ਸਾਡੇ ਕੋਲ ਠੋਸ ਨੀਤੀਆਂ ਹੋਣੀਆਂ ਚਾਹੀਦੀਆਂ ਹਨ, ਅਸਥਾਈ ਹੱਲ ਨਹੀਂ ਹੋਣੇ ਚਾਹੀਦੇ ਕਿਉਂਕਿ ਇਥੇ ਜਾਂ ਉਥੇ ਚੋਣਾਂ ਹਨ। ਰਾਜ ‘ਚ ਹਾਲ ਹੀ ‘ਚ ਹੋਈ ਆਰ. ਐੱਸ. ਐੱਸ. ਦੀਆਂ ਰੈਲੀਆਂ ‘ਤੇ ਅਬਦੁੱਲਾ ਨੇ ਕਿਹਾ, ”ਸਾਰੀਆਂ ਵਿਰੋਧੀ ਧਿਰ ਪਾਰਟੀਆਂ ਅਜਿਹੀਆਂ ਘਟਨਾਵਾਂ ਅਤੇ ਪ੍ਰੋਗਰਾਮਾਂ ਖਿਲਾਫ ਹਨ, ਜੋ ਸੂਬੇ ਦੇ ਲੋਕਾਂ ਨੂੰ ਵੰਡ ਸਕਦੀਆਂ ਹਨ। ਸਾਡੇ ‘ਚੋਂ ਕੋਈ ਵੀ ਅਜਿਹੀਆਂ ਗੱਲਾਂ ਦੇ ਪੱਖ ‘ਚ ਨਹੀਂ ਹੈ, ਜੋ ਰਾਜ ਦੀ ਜਨਤਾ ਨੂੰ ਵੰਡੇਗਾ। ਭਾਰਤ ਸਿਰਫ ਇਕ ਭਾਈਚਾਰੇ ਦਾ ਹੀ ਨਹੀਂ ਹੈ ਸਗੋਂ ਇਹ ਰੰਗ, ਮਜ਼ਹਬ ਜਾਂ ਜਿੱਥੇ ਉਹ ਰਹਿੰਦੇ ਹਨ ਉਸ ਦੇ ਬਾਵਜੂਦ ਸਾਰੇ ਭਾਈਚਾਰੇ ਦਾ ਹੈ। ਉਸ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਹ ਭਾਰਤ ਦਾ ਸੰਵਿਧਾਨ ਹੈ। ਉਸ ਸੰਵਿਧਾਨ ਦੀ ਦਿੱਲੀ ‘ਚ ਮੌਜੂਦਾ ਸਰਕਾਰ ਨੂੰ ਰੱਖਿਆ ਕਰਨੀ ਹੈ।

LEAVE A REPLY