1ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ’ਤੇ ਹੋਣ ਵਾਲੀ ਬੀਟਿੰਗ ਦਾ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ ਜਾ ਰਿਹਾ ਹੈ। ਮੌਸਮ ਦੀ ਤਬਦੀਲੀ ਦੇ ਨਾਲ ਹੀ 16 ਅਕਤੂਬਰ ਤੋਂ ਇਹ ਰਸਮ ਸ਼ਾਮ 5.30 ਵਜੇ ਦੀ ਥਾਂ ’ਤੇ ਸ਼ਾਮ 5 ਵਜੇ ਹੋਇਆ ਕਰੇਗੀ। ਬੀਐਸਐਫ ਦੇ ਅਧਿਕਾਰੀਆਂ ਮੁਤਾਬਕ ਸਰਦੀਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੀ ਸਹਿਮਤੀ ਤੋਂ ਬਾਅਦ ਇਹ ਸਮਾਂ ਬਦਲਿਆ ਜਾ ਰਿਹਾ ਹੈ। ਅੰਮ੍ਰਿਤਸਰ ‘ਚ ਅਟਾਰੀ ਸਰਹੱਦ ਅਤੇ ਫਿਰੋਜ਼ਪੁਰ ‘ਚ ਹੁਸੈਨੀਵਾਲਾ ਸਰਹੱਦ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੋਵੇਂ ਹੀ ਨਵੇਂ ਸਮੇਂ ਮੁਤਾਬਕ ਹੋਣਗੀਆਂ।

LEAVE A REPLY