4-copyਮੁਲਤਾਨ :  ਪਾਕਿਸਤਾਨ ਦੀ ਫੌਜ ਨੇ ਇਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੱਧ ਸੂਬੇ ਪੰਜਾਬ ਵਿਚ ਅੱਤਵਾਦੀਆਂ ਦੇ ਇਕ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਇਸ ਦੌਰਾਨ ਹੋਈ ਗੋਲੀਬਾਰੀ ‘ਚ 8 ਅੱਤਵਾਦੀ ਮਾਰੇ ਗਏ। ਪੰਜਾਬ ਦੇ ਅੱਤਵਾਦ ਰੋਕੂ ਵਿਭਾਗ ਨੇ ਦੱਸਿਆ ਕਿ ਡੇਰਾ ਗਾਜੀ ਖਾਨ ਨੇੜੇ ਵੀਰਵਾਰ ਰਾਤ ਨੂੰ ਝੜਪ ਹੋਈ। ਅਧਿਕਾਰੀਆਂ ਨੇ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਦੋਹਾਂ ਵਲੋਂ ਗੋਲੀਬਾਰੀ ਰੁਕਣ ਮਗਰੋਂ 8 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਕਿਹਾ ਜਾ ਰਿਹਾ ਕਿ ਹੋਰ ਅੱਤਵਾਦੀ ਇੱਥੋਂ ਭੱਜਣ ‘ਚ ਸਫਲ ਰਹੇ ਅਤੇ ਉਨ੍ਹਾਂ ਨੂੰ ਲੱਭਣ ਲਈ ਤਲਾਸ਼ ਜਾਰੀ ਹੈ।

LEAVE A REPLY