2ਕੁੱਲੂ :  ਥਾਣਾ ਕੁੱਲੂ ਦੇ ਅਦੀਨ ਮਣੀਕਰਨ ਘਾਟੀ ਤੋਂ ਵਿਦੇਸ਼ੀ ਨੌਜਵਾਨ ਲਾਪਤਾ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਵਿਦੇਸ਼ੀ ਨੂੰ ਅਗਵਾ ਕਰਨ ਦਾ ਸ਼ੱਕ ਜ਼ਾਹਰ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਤੋਂ ਕੁੱਲੂ ਆਏ ਵਿਦੇਸ਼ੀ ਦਾ ਸੰਪਰਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਟੁੱਟ ਗਿਆ। ਵਿਦੇਸ਼ੀ ਦੀ ਮਾਂ ਕੁੱਲੂ ਪੁੱਜੀ ਅਤੇ ਪੁੱਛ-ਗਿੱਛ ਸ਼ੁਰੂ ਕੀਤੀ। ਇਸ ਦੌਰਾਨ ਵਿਦੇਸ਼ੀ ਮਾਂ ਨੂੰ ਸ਼ੱਕ ਹੋਇਆ ਕਿ ਉਸ ਦੇ ਬੇਟੇ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ। ਔਰਤ ਮਣੀਕਰਨ ਪੁਲਸ ਚੌਕੀ ਪੁੱਜੀ ਅਤੇ ਸਬ ਇੰਸਪੈਕਟਰ ਜੈ ਚੰਦ ਨੂੰ ਪੂਰੇ ਘਟਨਾਕ੍ਰਮ ਤੋਂ ਜਾਣੂੰ ਕਰਵਾਇਆ। ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਮਣੀਕਰਨ ਘੁੰਮਣ ਆਇਆ ਸੀ ਅਤੇ ਹਮੇਸ਼ਾ ਟਰੈਕਿੰਗ ‘ਤੇ ਜਾਇਆ ਕਰਦਾ ਸੀ। ਉਸ ਦਾ ਵੀਜ਼ਾ ਦਸੰਬਰ ਤੱਕ ਸੀ।
ਏ.ਐੱਸ.ਪੀ. ਨਿਸ਼ਚਿੰਤ ਸਿੰਘ ਨੇਗੀ ਨੇ ਦੱਸਿਆ ਕਿ ਵਿਦੇਸ਼ੀ ਜਸਟਿਸ ਏਲੇਗਜੈਂਡਰ ਸੈਟਲਰ ਬੀਸ ਭਾਦੋਂ ਨੂੰ ਮਾਨਤਲਾਈ ਲਈ ਟਰੈਕਿੰਗ ‘ਤੇ ਗਿਆ ਸੀ। ਉਸ ਨਾਲ ਇਕ ਸਾਧੂ ਅਤੇ ਇਕ ਸਾਮਾਨ ਢੁਲਾਈ ਲਈ ਪੋਟਰ ਗਿਆ ਹੋਇਆ ਸੀ। ਪੁਲਸ ਨੇ ਵਿਦੇਸ਼ੀ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਵਿਦੇਸ਼ੀ ਨਾ ਗਏ ਦੋਹਾਂ ਵਿਅਕਤੀਆਂ ਤੋਂ ਵੀ ਇਸ ਸੰਦਰਭ ‘ਚ ਪੁੱਛ-ਗਿੱਛ ਕੀਤੀ ਜਾ ਰਹੀ ਹੈ।

LEAVE A REPLY