ਪੇੜੇ ਦੀ ਖੀਰ

images-300x168ਕੁਝ ਲੋਕਾਂ ਨੂੰ ਮਿੱਠੀਆਂ ਚੀਜ਼ਾਂ ਖਾਣੀਆਂ ਬਹੁਤ ਹੀ ਪਸੰਦ ਹੁੰਦੀਆਂ ਹਨ। ਉਹ ਘਰ ‘ਚ ਕੁਝ ਨਾ ਕੁਝ ਮਿੱਠਾ ਬਣਵਾ ਕੇ ਖਾਂਦੇ ਰਹਿੰਦੇ ਹਨ। ਜੇਕਰ ਤੁਸੀਂ ਪੁਰਾਣੀਆਂ ਮਿੱਠੀਆਂ ਚੀਜ਼ਾਂ ਖਾ ਕੇ ਬੋਰ ਹੋ ਗਏ ਹੋ ਤਾਂ ਤੁਸੀਂ ਪੇੜੇ ਦੀ ਖੀਰ ਬਣਾ ਕੇ ਖਾ ਸਕਦੇ ਹੋ। ਇਹ ਖਾਣ ‘ਚ ਸਵਾਦ ਲੱਗਦੀ ਹੈ ਅਤੇ ਇੱਕ ਵੱਖਰੀ ਡਿਸ਼ ਲੱਗਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
– 1 ਲੀਟਰ ਦੁੱਧ
– 250 ਗ੍ਰਾਮ ਪੇੜੇ
– 150 ਗ੍ਰਾਮ ਪਨੀਰ
– ਕੇਸਰ (ਦੁੱਧ ‘ਚ ਭਿਓ ਕੇ ਰੱਖੇ ਹੋਏ)
– ਅੱਧਾ ਚਮਚ ਇਲਾਇਚੀ ਪਾਊਡਰ
– ਅੱਧਾ ਕੱਪ ਮਿਕਸ ਡਰਾਈਫ਼ਰੂਟਸ (ਬਾਰੀਕ ਕੱਟੇ ਹੋਏ)
– ਖੰਡ (ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀ:
– ਪੇੜੇ ਅਤੇ ਪਨੀਰ ਨੂੰ ਕੱਦੂਕਸ ਕਰ ਲਓ।
– ਇੱਕ ਪੈਨ ‘ਚ ਦੁੱਧ ਅਤੇ ਖੰਡ ਪਾ ਕੇ ਇਸ ਨੂੰ ਗੈਸ ‘ਤੇ ਗਾੜਾ ਹੋਣ ਤੱਕ ਉਬਾਲੋ ਅਤੇ ਉਬਾਲਣ ਤੋਂ ਬਾਅਦ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ।
– ਇਸ ‘ਚ ਕੱਦੂਕਸ ਕੀਤਾ ਪਨੀਰ, ਪੇੜਾ ਭਿਓ ਦਿਓ ਅਤੇ ਕੇਸਰ, ਇਲਾਇਚੀ ਪਾਊਡਰ ਨੂੰ ਚੰਗੀ ਤਰ੍ਹਾਂ ਪਾ ਕੇ ਮਿਕਸ ਕਰ ਲਓ।
– ਇਸ ਨੂੰ ਫ਼ਰਿੱਜ਼ ‘ਚ 3-4 ਘੰਟੇ ਤੱਕ ਠੰਡਾ ਹੋਣ ਲਈ ਰੱਖ ਦਿਓ।
–  ਠੰਡਾ ਹੋਣ ਤੋਂ ਬਾਅਦ ਇਸ ਨੂੰ ਡਰਾਈਫ਼ਰੂਟਸ ਨਾਲ ਸਜਾਓ। ਸਜਾਉਣ ਤੋਂ ਬਾਅਦ ਇਸ ਨੂੰ ਖਾਓ ਅਤੇ ਪਰੋਸੋ।

LEAVE A REPLY