5-copyਗੁਰਦਾਸਪੁਰ, —ਸਥਾਨਕ ਡਾਕਖਾਨਾ ਚੌਕ ‘ਚ ਸਥਿਤ ਬੀਤੀ ਰਾਤ ਦੁਸਹਿਰਾ ਹੋਣ ਕਾਰਨ ਕਿਸੇ ਵੱਲੋਂ ਆਤਿਸ਼ਬਾਜ਼ੀ ਚਲਾਉਣ ਤੇ ਦੁਕਾਨ ‘ਤੇ ਡਿੱਗਣ ਕਾਰਨ ਦੁਕਾਨ ਉਪਰ ਪਏ ਪੁਰਾਣੇ ਟਾਇਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਦੁਕਾਨਦਾਰ ਦਾ 10 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ।
ਇਸ ਸਬੰਧੀ ਦੁਕਾਨ ਮਾਲਕ ਮੋਹਣ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਬੀਤੀ ਰਾਤ ਦੁਸਹਿਰਾ ਹੋਣ ਕਾਰਨ ਲੋਕਾਂ ਵੱਲੋਂ ਪਟਾਕੇ ਆਦਿ ਚਲਾਏ ਜਾ ਰਹੇ ਸੀ ਕਿ ਇਕ ਆਤਿਸ਼ਬਾਜ਼ੀ ਮੇਰੀ ਦੁਕਾਨ ‘ਤੇ ਡਿੱਗਣ ਕਾਰਨ ਦੁਕਾਨ ਦੇ ਉਪਰ ਪਏ ਪੁਰਾਣੇ ਟਾਇਰ ਜੋ ਕਿ ਕਾਫ਼ੀ ਮਾਤਰਾਂ ‘ਚ ਸੀ ਨੂੰ ਅੱਗ ਲੱਗ ਗਈ। ਇਸ ਅੱਗ ਦਾ ਪਤਾ ਲੱਗਣ ‘ਤੇ ਲੋਕਾਂ ਵੱਲੋਂ ਮੈਨੂੰ ਸੂਚਿਤ ਕੀਤਾ ਗਿਆ ਤਾਂ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

LEAVE A REPLY