3ਅੰਮ੍ਰਿਤਸਰ,— ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਤੇ ਕੇਂਦਰੀ ਹਲਕਾ ਇੰਚਾਰਜ ਤਰੁਣ ਚੁੱਘ ਨੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਦੇ ਮੌਕੇ ‘ਤੇ ਵਾਰਡ-59 ਵਿਚ ਆਯੋਜਿਤ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਾਵਨ ਮੌਕੇ ‘ਤੇ ਸਾਨੂੰ ਭ੍ਰਿਸ਼ਟਾਚਾਰ, ਭਰੂਣ ਹੱਤਿਆ, ਦਾਜ ਪ੍ਰਥਾ ਰੂਪੀ ਰਾਵਣ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਦੀ ਸਹੁੰ ਲੈਣੀ ਚਾਹੀਦੀ ਹੈ ।
ਚੁੱਘ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਉੱਤੇ ਭਾਰਤੀ ਫੌਜ ਦੇ ਪੈਰਾ ਕਮਾਂਡੋ ਨੇ ਲਾਈਨ ਆਫ ਕੰਟਰੋਲ ਵਿਚ ਜਾ ਕੇ ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀਆਂ ਦੇ ਟਿਕਾਣੇ ਨੂੰ ਤਬਾਹ ਕਰ ਕੇ ਇਸ ਦੁਸਹਿਰੇ ਨੂੰ ਉਤਸ਼ਾਹ ਅਤੇ ਜੋਸ਼ ਨਾਲ ਸਾਰੋਬਾਰ ਕਰ ਦਿੱਤਾ ਹੈ । ਚੁੱਘ ਨੇ ਕਿਹਾ ਕਿ ਅੱਜ ਸੰਸਾਰ ‘ਤੇ ਅੱਤਵਾਦ ਨੂੰ ਪੈਦਾ ਕਰਨ ਵਾਲੇ ਪਾਕਿਸਤਾਨ ਦਾ ਘਿਨਾਉਣਾ ਚਿਹਰਾ ਸਾਰੇ ਦੇਸ਼ਾਂ ਦੇ ਸਾਹਮਣੇ ਆ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਵੀ ਕੁਝ ਮੁੱਠੀ ਭਰ ਲੋਕ ਭਾਰਤੀ ਫੌਜ ਦੀ ਬਹਾਦਰੀ ਦੇ ਸਬੂਤ ਮੰਗਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਵਿਕਾਸ ਰੱਥ ਉੱਤੇ ਸਵਾਰ ਹੋ ਕੇ ਵਿਸ਼ਵ ਗੁਰੂ ਬਣਨ ਦੀ ਰਾਹ ‘ਤੇ ਤੁਰ ਰਿਹਾ ਹੈ ।ਇਸ ਮੌਕੇ ਕੌਂਸਲਰ ਦਿਲਬਾਗ ਸਿੰਘ, ਮੰਡਲ ਪ੍ਰਧਾਨ ਦਵਿੰਦਰ ਹੀਰਾ, ਹੀਰਾ ਲਾਲ, ਸਰਬਜੀਤ ਸਿੰਘ ਸ਼ੰਟੀ, ਟਹਿਲ ਸਿੰਘ, ਕਾਕੇ ਸ਼ਾਹ, ਕਸ਼ਮੀਰ ਸਿੰਘ, ਰਾਜ ਕੁਮਾਰ ਮਸੀਹ, ਗੁਰਦੀਪ ਸਿੰਘ, ਦਲਜੀਤ ਸਿੰਘ ਆਦਿ ਮੌਜੂਦ ਸਨ।

LEAVE A REPLY