download-300x150ਰਾਮਸੁਮੇਰ ਦਾ ਵੱਡਾ ਮੁੰਡਾ ਰਘੁਰਾਜ ਖੇਤੀ ਵਿੱਚ ਉਸਦਾ ਹੱਥ ਵੰਡਾਉਂਦਾ ਸੀ ਪਰ ਸੁਰਿੰਦਰ ਦਾ ਮਨ ਖੇਤੀ ਵਿੱਚ ਨਹੀਂ ਲੱਗਦਾ ਸੀ। ਉਸਦੀ ਸੰਗਤ ਪਿੰਡ ਦੇ ਅਵਾਰਾ ਲੜਕਿਆਂ ਨਾਲ ਹੋ ਗਈ ਸੀ। ਉਹ ਨਸ਼ੇਦਾ ਵੀ ਆਦੀ ਹੋ ਗਿਆ ਸੀ। ਸ਼ਰਾਬ ਪੀ ਕੇ ਲੋਕਾਂ ਨਾਲ ਗਾਲੀ-ਗਲੋਚ ਕਰਨਾ, ਮਾਰ ਕੁਟਾਈ ਕਰਨਾ, ਉਸਦੀ ਰੂਟੀਨ ਬਣ ਗਈ ਸੀ। ਹਰ ਰੋਜ਼ ਰਾਮਸੁਮੇਰ ਦੇ ਕੋਲ ਸੁਰਿੰਦਰ ਦੀਆਂ ਸ਼ਿਕਾਇਤਾਂ ਪਹੁੰਚਣ ਲੱਗੀਆਂ ਸਨ।
ਸਮੇਂਦੇ ਨਾਲ ਰਾਮਸੁਮੇਰ ਨੇ ਰਘੁਰਾਜ ਦਾ ਘਰ ਵਸਾ ਦਿੱਤਾ। ਰਹਿ ਗਿਆ ਸੀ ਸੁਰਿੰਦਰ। ਉਸਦੀਆਂ ਹਰਕਤਾਂ ਕਾਰਨ ਰਾਮਸੁਮੇਰ ਪ੍ਰੇਸ਼ਾਨ ਸੀ, ਜਿਸ ਨੂੰ ਲੋਕਾਂ ਨੇ ਸਲਾਹ ਦਿੱਤੀ ਕਿ ਉਹ ਸੁਰਿੰਦਰ ਦਾ ਵਿਆਹ ਕਰ ਦੇਵੇ। ਸੁਰਿੰਦਰ ਦੇ ਪੈਰ ਵਿੱਚ ਗ੍ਰਹਿਸਥੀ ਦੀ ਬੇੜੀ ਪਵੇਗੀ ਤਾਂ ਉਹ ਖੁਦ ਸੁਧਰ ਜਾਵੇਗਾ। ਇਹ ਸਲਾਹ ਰਾਮਸੁਮੇਰ ਨੂੰ ਚੰਗੀ ਲੱਗੀ ਤਾਂ ਉਸਨੇ ਘਾਟਮਪੁਰ ਤਹਿਸੀਲ ਦੇ ਸਜੇਤੀ ਪਿੰਡ ਨਿਵਾਸੀ ਸੂਰਜ ਸਿੰਘ ਯਾਦਵ ਦੀ ਲੜਕੀ ਪ੍ਰਿਅੰਕਾ ਨਾਲ ਸੁਰਿੰਦਰ ਦਾ ਵਿਆਹ ਕਰ ਦਿੱਤਾ।
ਪ੍ਰਿਅੰਕਾ ਬੇਹੱਦ ਖੂਬਸੂਰਤ ਸੀ, ਸੁਰਿੰਦਰ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੰਨੀ ਖੂਬਸੂਰਤ ਪਤਨੀ ਮਿਲੇਗੀ। ਪ੍ਰਿਅੰਕਾ ਦਾ ਸੁਰਿੰਦਰ ਤੇ ਜਾਦੂ ਜਿਹਾ ਹੋ ਗਿਆ। ਹਸੀਨ ਪਤਨੀ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ ਕਿ ਉਹ ਸਭ ਨਸ਼ਿਆਂ ਨੂੰ ਭੁਲਾ ਦਿੰਦਾ ਹੈ। ਸੁੰਦਰ ਅਤੇ ਸਮਝਦਾਰ ਪ੍ਰਿਅੰਕਾ ਨੇ ਸੁਰਿੰਦਰ ਦੇ ਅਵਾਰਾ ਕਦਮਾਂ ਤੇ ਅਜਿਹੀਆਂ ਬੇੜੀਆਂ ਪਾਈਆਂ ਕਿ ਉਹ ਗ੍ਰਹਿਸਥੀ ਦੇ ਕੰਮਾਂ ਵਿੱਚ ਹੀ ਰਚ ਗਿਆ।
ਵਿਆਹ ਤੋਂ ਬਾਅਦ ਪਰਿਵਾਰ ਦੇ ਖਰਚ ਵਧੇ ਅਤੇ ਖੇਤੀ ਦੀ ਉਪਜ ਨਾਲ ਦੋਵੇਂ ਭਰਾਵਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੁੰਦਾ ਗਿਆ। ਤਾਂ ਪਰਿਵਾਰ ਵਿੱਚ ਕਲੇਸ਼ ਆਰੰਭ ਹੋ ਗਿਆ। ਰਾਮਸੁਮੇਰ ਨੇ ਦੋਵੇਂ ਲੜਕਿਆਂ ਨੂੰ ਅਲੱਗ ਕਰ ਦਿੱਤਾ। ਵੰਡ ਤੋਂ ਬਾਅਦ ਸੁਰਿੰਦਰ ਪ੍ਰਿਅੰਕਾ ਦੇ ਨਾਲ ਅਲੱਗ ਰਹਿਣ ਲੱਗ ਪਿਆ। ਸੁਰਿੰਦਰ ਦਾ ਮਨ ਖੇਤੀ ਵਿੱਚ ਨਹੀਂ ਲੱਗਦਾ ਸੀ, ਉਹ ਰੁਜ਼ਗਾਰ ਦੀ ਭਾਲ ਵਿੱਚ ਜੁਟ ਗਿਆ।
ਸੁਰਿੰਦਰ ਯਾਦਵ ਦੇ ਪਿੰਡ ਦੇ ਕੁਝ ਲੜਕੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਕੱਪੜਾ ਮਿਲ ਵਿੱਚ ਕੰਮ ਕਰਦੇ ਸਨ। ਉਹ ਕਾੀ ਖੁਸ਼ਹਾਲ ਸਨ। ਸੂਰਤ ਜਾਣ ਦੇ ਲਈ ਉਸਨੇ ਪਤਨੀ ਨਾਲ ਗੱਲ ਕੀਤੀ, ਰਿ ਆਪਣੇ ਇੱਕ ਦੋਸਤ ਦੇ ਨਾਲ ਸੂਰਤ ਚਲਿਆ ਗਿਆ। ਕੁਝ ਦਿਨ ਉਹ ਦੋਸਤ ਦੇ ਘਰ ਰਿਹਾ। ਉਸੇ ਦੇ ਸਹਿਯੋਗ ਨਾਲ ਇੱਕ ਫ਼ੈਕਟਰੀ ਵਿੱਚ ਨੌਕਰੀ ਮਿਲ ਗਈ। ਬਾਅਦ ਵਿੱਚ ਉਹ ਕਿਰਾਏ ਤੇ ਕਮਰਾ ਲੈ ਕੇ ਅਲੱਗ ਰਹਿਣ ਲੱਗ ਪਿਆ।
ਸੁਰਿੰਦਰ ਸੂਰਤ ਵਿੱਚ ਸੀ ਅਤੇ ਪ੍ਰਿਅੰਕਾ ਪਿੰਡ ਵਿੱਚ। ਨਵੀਂ ਲਾੜੀ ਨੂੰ ਪਤੀ ਦੇ ਨਾਲ ਰਹਿਣ ਦੀ ਬਜਾਏ ਇੱਕੱਲਿਆਂ ਰਹਿਣਾ ਪੈ ਰਿਹਾ ਸੀ। ਉਸਦੀਆਂ ਉਮੰਗਾਂ ਦਮ ਤੋੜਦੀਆਂ ਜਾ ਰਹੀਆਂ ਸਨ। ਕੇਵਲ ਮੋਬਾਇਲ ਦੇ ਜ਼ਰੀਏ ਹੀ ਉਸਦੀ ਪਤੀ ਨਾਲ ਗੱਲ ਹੋ ਪਾਉਂਦੀ ਸੀ।
ਪ੍ਰਿਅੰਕਾ ਆਪਣੇ ਮਨ ਦੀ ਗੱਲ ਪਤੀ ਨੂੰ ਦੱਸਦੀ ਤਾਂ ਉਹ ਹਫ਼ਤੇ ਭਰ ਵਿੱਚ ਆਉਣ ਦੀ ਗੱਲ ਕਹਿੰਦਾ। ਪ੍ਰਿਅੰਕਾ ਹਰ ਵਾਰ ਉਸਨੂੰ ਕਹਿੰਦੀ, ਤੁਸੀਂ ਕਦੋਂ ਤੱਕ ਸੂਰਤ ਵਿੱਚ ਇੱਕੱਲੇ ਰਹੋਗੇ ਅਤੇ ਮੈਂ ਕਦੋਂ ਤੱਕ ਪਿੰਡ ਵਿੱਚ ਪਈ ਰਹਾਂਗੀ। ਕਿਉਂ ਨਹੀਂ ਮੈਨੂੰ ਵੀ ਆਪਣੇ ਨਾਲ ਰੱਖਦੇ ਹੋ।
ਸੁਰਿੰਦਰ ਹਰ ਵਾਰ ਪ੍ਰਿਅੰਕਾ ਨੂੰ ਭਰੋਸਾ ਦਿੰਦਾ ਕਿ ਉਹ ਅਗਲੀ ਵਾਰ ਜਦੋਂ ਆਵੇਗਾ ਤਾਂ ਉਸਨੂੰ ਨਾਲ ਲੈ ਜਾਵੇਗਾ ਪਰ ਲਿਜਾਂਦਾ ਨਹੀਂ ਸੀ। ਇਸ ਤਰ੍ਹਾਂ ਚਾਰ ਸਾਲ ਬੀਤ ਗੲੈ। ਇਸ ਦੌਰਾਨ ਪ੍ਰਿਅੰਕਾ ਅਲੋਕ ਨਾਮੀ ਲੜਕੇ ਅਤੇ ਲੜਕੀ ਅਸ਼ਿਕਾ ਦੀ ਮਾਂ ਬਣ ਗਈ।
ਪ੍ਰਿਅੰਕਾ ਦੀਆਂ ਆਰਥਿਕ ਜ਼ਰੂਰਤਾਂ ਤਾਂ ਪਤੀ ਦੇ ਹਿੱਸੇ ਦੀ ਜ਼ਮੀਨ ਤੋਂ ਪੂਰੀਆਂ ਹੋ ਜਾਂਦੀਆਂ ਸਨ, ਪਰ ਆਪਣੀ ਦੇਹ ਦੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਉਹ ਪਾਣੀ ਬਿਨਾਂ ਮੱਛੀ ਵਾਂਗ ਤੜਦੀ ਰਹਿੰਦੀ ਸੀ। ਇੱਕੱਲਿਆਂ ਰਾਤਾਂ ਨੂੰ ਬਿਸਤਰ ਤੇ ਕੱਟਣਾ ਉਸ ਲਈ ਮੁਸ਼ਕਿਲ ਲੱਗਦਾ। ਦੇਹ ਅਗਨ ਅਤੇ ਤੜਪ ਉਸਨੂੰ ਬਹੁਤ ਪ੍ਰੇਸ਼ਾਨ ਕਰਦੀ ਸੀ। ਪ੍ਰਿਅੰਕਾ ਨੁੰ ਘਰ ਦੇ ਕੁਝ ਫ਼ਾਸਲੇ ਤੇ ਕਰਨ ਸਿੰਘ ਮਿਲਦਾ ਸੀ। ਉਹ ਸਰੀਰ ਤੋਂ ਹੱਟਾ-ਕੱਟਾ ਅਤੇ ਸਜੀਲਾ ਨੌਜਵਾਨ ਸੀ। ਉਹ ਨੌਕਰੀ ਕਰਦਾ ਸੀ ਅਤੇ ਚੰਗਾ ਕਮਾਉਂਦਾ ਸੀ, ਅੰਤ ਖੂਬ ਠਾਠ-ਬਾਠ ਨਾਲ ਰਹਿੰਦਾ ਸੀ। ਸਿਗਰਟ ਅਤੇ ਸ਼ਰਾਬ ਦਾ ਉਹ ਸ਼ੌਕੀਨ ਸੀ। ਸੁਰਿੰਦਰ ਅਤੇ ਕਰਨ ਆਪਸ ਵਿੱਚ ਚਾਚਾ-ਭਤੀਜਾ ਸਨ। ਸੁਰਿੰਦਰ ਜਦੋਂ ਪਰਿਵਾਰ ਤੋਂ ਅਲੱਗ ਰਹਿਣ ਲੱਗਿਆ ਅਤੇ ਸੂਰਤ ਵਿੱਚ ਨੌਕਰੀ ਕਰਨ ਲੱਗਿਆ ਤਾਂ ਕਰਨ ਦਾ ਉਸਦੇ ਘਰ ਆਉਣਾ-ਜਾਣਾ ਆਰੰਭ ਹੋ ਗਿਆ। ਸੁਰਿੰਦਰ ਜਦੋਂ ਛੁੱਟੀ ਤੇ ਆਉਂਦਾ ਤਾਂ ਦੋਵੇਂ ਘਰਾਂ ਹੀ ਮਹਿਫ਼ਲ ਸਜਦੀ।
ਜਾਤੀ-ਬਿਰਾਦਰੀ ਦੇ ਨਾਤੇ ਕਰਨ ਪ੍ਰਿਅੰਕਾ ਨੂੰ ਚਾਚੀ ਕਹਿੰਦਾ ਸੀ। ਪ੍ਰਿਅੰਕਾ ਦੇ ਮਨ ਵਿੱਚ ਪਾਪ ਸਮਾਇਆ ਤਾਂ ਉਹ ਕਰਨ ਨਾਲ ਹਾਸਾ-ਮਜ਼ਾਕ ਕਰਨ ਲੱਗੀ। ਕਰਨ ਕੋਈ ਦੁੱਧ ਪੀਂਦਾ ਬੱਚਾ ਨਹੀਂ ਸੀ, ਅੰਤ ਉਹ ਜਲਦੀ ਹੀ ਸਮਝ ਗਿਆ ਕਿ ਚਾਚੀ ਉਸ ਤੋਂ ਕੀ ਚਾਹੁੰਦੀ ਹੈ। ਉਹ ਵੀ ਉਸਦੇ ਰੂਪ-ਸੁਹੱਪਣ ਦੀ ਤਾਰੀਫ਼ ਕਰਨ ਲੱਗਿਆ ਅਤੇ ਉਸਦੇ ਅੱਗੇ-ਪਿੱਛੇ ਮੰਡਰਾਉਣ ਲੱਗਿਆ।
ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਪ੍ਰਿਅੰਕਾ ਦੇ ਸਰੀਰ ਅਤੇ ਸੁਹੱਪਣ ਵਿੱਚ ਹੋਰ ਨਿਖਾਰ ਆ ਗਿਆ ਸੀ। ਉਸਦੀ ਚਾਲ ਵਿੱਚ ਅਜਿਹੀ ਮਸਤੀ ਸਮਾ ਗਈ ਸੀ ਕਿ ਦੇਖਣ ਵਾਲਿਆਂ ਦੇ ਮੂੰਹ ਤੋਂ ਆਹ ਨਿਕਲ ਜਾਂਦੀ ਸੀ। ਪਿੰਡ ਦੇ ਮਨਚਲੇ ਲੜਕੇ ਉਸਦੇ ਮੁਖੜੇ ਦਾ ਦੀਦਾਰ ਕਰਨ ਲਈ ਤਰਸਦੇ ਸਨ। ਇੱਕ ਕਰਨ ਹੀ ਅਜਿਹਾ ਸੀ, ਜਿਸਨੂੰ ਪ੍ਰਿਅੰਕਾ ਦੇ ਕੋਲ ਘੰਟਿਆਂ ਬੱਧੀ ਬੈਠਣ ਦਾ ਮੌਕਾ ਮਿਲਦਾ ਸੀ। ਪ੍ਰਿਅੰਕਾ ਉਸ ਨਾਲ ਖੂਬ ਹਾਸਾ-ਮਜ਼ਾਕ ਕਰਦੀ ਸੀ। ਕਿਉਂਕਿ ਕਰਨ ਸੁਰਿੰਦਰ ਦਾ ਭਤੀਜਾ ਲੱਗਦਾ ਸੀ, ਇਸ ਕਰ ਕੇ ਉਸਨੇ ਕਦੀ ਚਾਚੀ-ਭਤੀਜੇ ਦੇ ਰਿਸ਼ਤੇ ਤੋਂ ਅਲੱਗ ਹਟ ਕੇ ਦੇਖਿਆ ਨਹੀਂ ਸੀ।
ਪਰ ਸੁਰਿੰਦਰ ਨੂੰ ਕੀ ਪਤਾ ਸੀ ਕਿ ਉਸਦਾ ਭਤੀਜਾ ਹੀ ਉਸਦੀ ਪਿੱਠ ਪਿੱਛੇ ਛੁਰੀ ਮਾਰੇਗਾ। ਘਰ ਆਉਂਦੇ-ਜਾਂਦੇ ਕਰਨ ਅਕਸਰ ਪ੍ਰਿਅੰਕਾ ਦੇ ਹੁਸਨ ਅਤੇ ਜਿਸਮ ਦੀ ਤਾਰੀਫ਼ ਕਰਦਾ ਤਾਂ ਉਹ ਫ਼ੁੱਲ ਜਾਂਦੀ। ਇੱਕ ਰੋਜ਼ ਕਰਨ ਜਦੋਂ ਉਸਦੀ ਖੂਬਸੂਰਤੀ ਦੀ ਤਾਰੀਫ਼ ਕਰ ਰਿਹਾ ਸੀ ਤਾਂ ਉਹ ਬੋਲੀ, ਅਜਿਹੀ ਖੂਬਸੂਰਤੀ ਕਿਸ ਕੰਮ ਦੀ, ਜਿਸਦੀ ਪਤੀ ਕਦਰ ਹੀ ਨਾ ਕਰੇ। ਮੈਂ ਕਿੰਨੀ ਵਾਰ ਕਿਹਾ ਕਿ ਨਾਲ ਲੈ ਚੱਲੋ, ਪਰ ਉਹ ਹਰ ਵਾਰ ਟਾਲ ਜਾਂਦੇ ਹਨ।
ਕਰਨ ਨੂੰ ਪ੍ਰਿਅੰਕਾ ਦੀ ਕਿਸੇ ਅਜਿਹੀ ਹੀ ਕਮਜ਼ੋਰ ਨਾੜ ਦੀ ਭਾਲ ਸੀ। ਜਿਵੇਂ ਹੀ ਉਸਨੇ ਆਪਣੇ ਪਤੀ ਦੀ ਬੇਰੁੱਖੀ ਦਾ ਰੋਣਾ ਰੋਇਆ, ਕਰਨ ਨੇ ਉਸਦਾ ਹੱਥ ਪਕੜ ਲਿਆ ਅਤੇ ਬੋਲਿਆ, ਤੁਸੀਂ ਕਿਉਂ ਚਿੰਤਾ ਕਰਦੇ ਹੋ। ਹੀਰੇ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ। ਅੱਜ ਤੋਂ ਤੁਹਾਡੇ ਸਾਰੇ ਦੁੱਖ ਮੇਰੇ ਅਤੇ ਮੇਰੀਆਂ ਸਾਰੀਆਂ ਖੁਸ਼ੀਆਂ ਤੇਰੀਆਂ।
ਸੱਚ ਕਰਨ, ਪ੍ਰਿਅੰਕਾ ਨੇ ਮੁਸਕਰਾ ਕੇ ਪੁੱਛਿਆ: ਹਾਂ, ਬਿਲਕੁਲ ਸਹੀ।
ਕੱਲ੍ਹ ਦੁਪਹਿਰ ਨੂੰ ਆਉਣਾ, ਮੈਂ ਤੇਰਾ ਇੰਤਜ਼ਾਰ ਕਰਾਂਗੀ।
ਕਰਨ ਨੇ ਉਹ ਰਾਤ ਕਰਵਟਾਂ ਬਦਲਦੇ ਕੱਟੀ। ਸਾਰੀ ਰਾਤ ਉਹ ਪ੍ਰਿਅੰਕਾ ਦੇ ਖਿਆਲਾਂ ਵਿੱਚ ਡੁੱਬਿਆ ਰਿਹਾ। ਸਵੇਰੇ ਉਹ ਦੇਰ ਨਾਲ ਜਾਗਿਆ। ਦੁਪਹਿਰ ਹੁੰਦੇ ਹੀ ਉਹ ਪ੍ਰਿਅੰਕਾ ਦੇ ਘਰ ਜਾ ਪਹੁੰਚਿਆ। ਪ੍ਰਿਅੰਕਾ ਉਸਦਾ ਹੀ ਇੰਤਜ਼ਾਰ ਕਰ ਰਹੀ ਸੀ। ਉਸਨੇ ਖੁਦ ਨੂੰ ਵਿਸ਼ੇਸ਼ ਤਰੀਕੇ ਨਾਲ ਸਜਾਇਆ-ਸੰਵਾਰਿਆ ਸੀ। ਕਰਨ ਨੇ ਪਹੁੰਚਦੇ ਹੀ ਪ੍ਰਿਅੰਕਾ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਲਿਆ।
ਥੋੜ੍ਹਾ ਸਬਰ ਤੋਂ ਕੰਮ ਲਓ, ਇੰਨੀ ਬੇਸਬਰੀ ਠੀਕ ਨਹੀਂ, ਪ੍ਰਿਅੰਕਾ ਨੇ ਕਰਨ ਨੂੰ ਸਮਝਾਇਆ। ਵਰਨਾ ਕਿਸੇ ਆਉਣ ਜਾਣ ਵਾਲੇ ਦੀ ਨਜ਼ਰ ਪੈ ਜਾਵੇਗੀ ਤਾਂ ਹੰਗਾਮਾ ਹੋ ਜਾਵੇਗਾ।
ਕਰਨ ਨੇ ਫ਼ੌਰਨ ਘਰ ਦਾ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ। ਜਿਵੇਂ ਹੀ ਉਸਨੇ ਆਪਣੀਆਂ ਬਾਹਾਂ ਫ਼ੈਲਾਈਆਂ ਤਾਂ ਪ੍ਰਿਅੰਕਾ ਤੇਜ਼ੀ ਨਾਲ ਆਕੇ ਉਸ ਵਿੱਚ ਸਮਾ ਗਈ। ਨਜਾਇਜ਼-ਰਿਸ਼ਤਿਆਂ ਦਾ ਸਿਲਸਿਲਾ ਇੱਕ ਵਾਰ ਆਰੰਭ ਹੋਇਆ ਤਾਂ ਫ਼ਿਰ ਰੁਕਣ ਦਾ ਨਾਂ ਨਹੀਂ ਲੈਂਦਾ। ਜਦੋਂ ਵੀ ਦੋਵਾਂ ਨੂੰ ਮੌਕਾ ਮਿਲਦਾ, ਇੱਕ ਦੂਜੇ ਦੀ ਸਰੀਰਕ ਲੋੜ ਪੂਰੀ ਕਰ ਲੈਂਦੇ। ਕਿਉਂਕਿ ਦੋਵਾਂ ਦਾ ਰਿਸ਼ਤਾ ਚਾਚੀ-ਭਤੀਜੇ ਦਾ ਸੀ, ਇਸ ਕਰ ਕੇ ਕਿਸੇ ਨੂੰ ਸ਼ੱਕ ਨਹੀਂ ਹੋਇਆ। ਫ਼ਿਰ ਵੀ ਅਜਿਹੀਆਂ ਗੱਲਾਂ ਸਮਾਜ ਤੋਂ ਕਿੱਥੇ ਲੁਕੀਆਂ ਰਹਿੰਦੀਆ ਹਨ। ਹੌਲੀ-ਹੌਲੀ ਪੂਰੇ ਪਿੰਡ ਵਿੱਚ ਕਰਨ ਅਤੇ ਪ੍ਰਿਅੰਕਾ ਦੇ ਨਜਾਇਜ਼ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ।
ਕੁਝ ਸਮੇਂ ਬਾਅਦ ਸੁਰਿੰਦਰਸੂਰਤ ਤੋਂ ਪਿੰਡ ਆਇਆਤਾਂ ਉਸਦੇ ਕੰਨਾਂ ਵਿੱਚ ਪਤਨੀ ਅਤੇ ਕਰਨ ਵਿੱਚਕਾਰ ਪਣਪੇ ਨਜਾਇਜ਼ ਰਿਸ਼ਤਿਆਂ ਦੀ ਭਿਣਕ ਪਈ ਤਾਂ ਉਸ ਤੇ ਜਿਵੇਂ ਪਹਾੜ ਹੀ ਟੁੱਟ ਪਿਆ। ਉਸਨੇ ਪਤਨੀ ਨੂੰ ਆਪਣੇ ਸਾਹਮਣੇ ਤਲਬ ਕੀਤਾ। ਪ੍ਰਿਅੰਕਾ ਨੂੰ ਪਤਾ ਨਹੀਂ ਸੀ ਕਿ ਉਸਦੇ ਪਤੀ ਨੂੰ ਉਸਦੀਆਂ ਆਸ਼ਕੀਆਂ ਦਾ ਪਤਾ ਲੱਗ ਚੁੱਕਾ ਹੈ। ਉਹ ਖਣਕਦੀ ਆਵਾਜ਼ ਵਿੱਚ ਬੋਲੀ, ਕੀ ਗੱਲ ਹੈ, ਅੱਜ ਤੁਹਾਡਾ ਮੂਡ ਕਿਉਂ ਖਰਾਬ ਹੈ?
ਸੱਚ ਜਾਨਣਾ ਚਾਹੁੰਦੀ ਹੋ ਤਾਂ ਸੁਣੋ, ਤੂੰ ਜੋ ਕਰ ਰਹੀ ਹੋ, ਉਸਨੂੰ ਜਾਣ ਦੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਤੁਹਾਡੇ ਅਤੇ ਕਰਨ ਬਾਰੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਹੁਣ ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਮੇਰੇ ਬਿਨਾਂ ਕਹੇ ਸਾਰਾ ਸੱਚ ਉਗਲ ਦਿਓ।
ਪ੍ਰਿਅੰਕਾ ਪਤੀ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ। ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸੁਰਿੰਦਰ ਨੁੰ ਇੱਕ ਦਿਨ ਸਭ ਕੁਝ ਪਤਾ ਲੱਗ ਜਾਵੇਗਾ। ਭੈਅ ਨਾਲ ਉਸਦਾ ਚਿਹਰਾ ਪੀਲਾ ਪੈ ਗਿਆ। ਉਹ ਘਬਰਾਈ ਸੁਰ ਵਿੱਚ ਬੋਲੀ, ਸਭ ਝੂਠ ਹੈ। ਲੋਕ ਸਾਡੇ ਨਾਲੋਂ ਜਲਦੇ ਹਨ। ਇਸ ਕਰ ਕੇ ਕੁਝ ਲੋਕਾਂ ਨੇ ਤੁਹਾਡੇ ਕੰਨ ਭਰੇ ਹਨ।
ਪ੍ਰਿਅੰਕਾ ਨੇ ਜਾਣ ਲਿਆ ਸੀ ਕਿ ਹੁਣ ਤ੍ਰੀਆ-ਚਰਿੱਤਰ ਫ਼ੈਲਾਉਣ ਵਿੱਚ ਹੀ ਉਸਦੀ ਭਲਾਈ ਹੈ, ਉਹ ਭਾਵੁਕ ਸੁਰ ਵਿੱਚ ਬੋਲੀ, ਮੈਂ ਕੱਲ੍ਹ ਵੀ ਤੁਹਾਡੀ ਸੀ ਅਤੇ ਅੱਜ ਵੀ ਤੁਹਾਡੀ ਹਾਂ। ਕੋਈ ਦੂਜਾ ਮੇਰਾ ਸਰੀਰ ਛੂਹਣਾ ਤਾਂ ਦੂਰ, ਦੇਖਣ ਦੀ ਹਿੰਮਤ ਵੀ ਨਹੀਂ ਕਰ ਸਕਦਾ। ਤੁਸੀਂ ਮੇਰੇ ਤੇ ਯਕੀਨ ਕਰੋ। ਇਹ ਸਿਰਫ਼ ਅਫ਼ਵਾਹ ਹੈ। ਵੈਸੇ ਵੀ ਜਿਸਦੇ ਪਤੀ ਪਰਦੇਸ ਜਾ ਕੇ ਕਮਾਉਂਦੇ ਹੋਣ, ਉਸਦੀ ਔਰਤ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਤਾਂ ਦੇਖਣਗੇ ਹੀ ਅਤੇ ਬਦਨਾਮ ਕਰਨਗੇ ਹੀ। ਤੁਸੀਂ ਵੀ ਪਰਦੇਸ ਵਿੱਚ ਹੋ, ਸੋ ਲੋਕ ਮੈਨੂੰ ਵੀ ਬਦਨਾਮ ਕਰ ਰਹੇ ਹਨ।
ਆਖਿਰ ਪ੍ਰਿਅੰਕਾ ਦੀਆਂ ਗੱਲਾਂ ਤੋਂ ਸੁਰਿੰਦਰ ਨੂੰ ਲੱਗਿਆ ਕਿ ਉਹ ਸੱਚ ਕਹਿ ਰਹੀ ਹੈ। ਉਸਨੇ ਪਤਨੀ ਤੇ ਯਕੀਨ ਕਰ ਲਿਆ। ਕੁਝ ਰਾਤਾਂ ਪਤਨੀ ਦੇ ਨਾਲ ਗੁਜ਼ਾਰ ਕੇ ਸੁਰਿੰਦਰ ਸੂਰਤ ਚਲਾ ਗਿਆ। ਸੁਰਿੰਦਰ ਦੇ ਜਾਂਦੇ ਹੀ ਕਰਨ ਅਤੇ ਪ੍ਰਿਅੰਕਾ ਦੀਆਂ ਰਾਤਾਂ ਫ਼ਿਰ ਸੰਗੀਨ ਹੋਣ ਲੱਗੀਆਂ। ਹੁਣ ਦਿਨੇ ਵੀ ਕਰਨ ਅਤੇ ਪ੍ਰਿਅੰਕਾ ਮਿਲਦੇ ਤਾਂ ਜੋ ਲੋਕਾਂ ਨੂੰ ਸ਼ੱਕ ਨਾ ਪਵੇ।
ਪ੍ਰਿਅੰਕਾ ਮੋਬਾਇਲ ਫ਼ੋਨ ਤੇ ਪਤੀ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੀ ਰਹਿੰਦੀ ਸੀ ਅਤੇ ਭਰੋਸਾ ਦਿਵਾਉਂਦੀ ਰਹਿੰਦੀ ਸੀ ਕਿ ਉਹ ਸਿਰਫ਼ ਉਸੇ ਦੀ ਹੈ। ਉਸਨੇ ਆਪਣੀ ਚਰਿੱਤਰਹੀਣਤਾ ਲੁਕੋਣ ਦੇ ਲਈ ਅਕਤੂਬਰ 2015 ਦੇ ਦੂਜੇ ਹਫ਼ਤੇ ਪਤੀ ਨੁੰ ਫ਼ੋਨ ਤੇ ਦੱਸਿਆ ਕਿ 30 ਅਕਤੂਬਰ ਨੂੰ ਕਰਵਾ ਚੌਥ ਹੈ, ਇਸ ਕਰ ਕੇ ਉਹ ਕਰਵਾ ਚੌਥ ਨੂੰ ਛੁੱਟੀ ਲੈ ਕੇ ਆ ਜਾਵੇ। ਉਸਨੇ ਇਹ ਵੀ ਕਿਹਾ ਕਿ ਇਸ ਵਾਰ ਘੱਟ ਤੋਂ ਘੱਟ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਵੇ, ਕਿਉਂਕਿ ਕਰਵੇ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਹੈ।
ਸੁਰਿੰਦਰ ਨੇ ਪ੍ਰਿਅੰਕਾ ਨੂੰ ਭਰੋਸਾ ਦਿੱਤਾ ਕਿ ਉਹ ਜ਼ਰੂਰ ਆਵੇਗਾ। ਇਸ ਤੋਂ ਬਾਅਦ ਸੁਰਿੰਦਰ ਘਰ ਜਾਣ ਦੀ ਤਿਆਰੀ ਕਰਨ ਲੱਗਿਆ। ਉਸਨੂੰ ਜਿਵੇਂ ਹੀ ਫ਼ੈਕਟਰੀ ਤੋਂ ਤਨਖਾਹ ਮਿਲੀ, ਉਸਨੇ ਪਤਨੀ ਦੇ ਲਈ ਸਾੜੀ ਅਤੇ ਹੋਰ ਸਮਾਨ ਅਤੇ ਬੱਚਿਆਂ ਦੇ ਲਈ ਕੱਪੜੇ ਖਰੀਦੇ ਅਤੇ ਫ਼ਿਰ ਟ੍ਰੇਨ ਤੇ ਪਿੰਡ ਲਈ ਰਵਾਨਾ ਹੋ ਗਿਆ।
ਸੁਰਿੰਦਰ ਨੇ ਜਿਵੇਂ ਕਿਹਾ ਸੀ, ਉਵੇਂ ਹੀ ਕੀਤਾ। ਉਹ 25 ਅਕਤੂਬਰ ਨੂੰ ਆਪਣੇ ਪਿੰਡ ਆ ਗਿਆ, ਜਦਕਿ ਕਰਵਾ ਚੌਥ 30 ਅਕਤੂਬਰ ਦੀ ਸੀ। ਸੁਰਿੰਦਰ ਦੇ ਆ ਜਾਣ ਕਾਰਨ ਕਰਨ ਅਤੇ ਪ੍ਰਿਅੰਕਾ ਦੇ ਮਿਲਣ ਵਿੱਚ ਅੜਿੰਕਾ ਪੈਣ ਲੱਗਿਆ। ਇਸ ਅੜਿੱਕੇ ਨੂੰ ਦੂਰ ਕਰਨ ਲਈ ਕਰਨ ਮੈਡੀਕਲ ਸਟੋਰ ਤੋਂ ਨੀਂਦ ਦੀਆਂ ਗੋਲੀਆਂ ਖਰੀਦ ਲਿਆਇਅ ਅਤੇ ਪ੍ਰਿਅੰਕਾ ਨੂੰ ਕਿਹਾ ਕਿ ਉਹ ਰਾਤ ਨੂੰ ਸੁਰਿੰਦਰ ਨੂੰ ਦੁੱਧ ਦੇ ਨਾਲ ਮਿਲਾ ਕੇ ਦੇ ਦੇਵੇ ਤਾਂ ਜੋ ਉਹ ਬੇਸੁੱਧ ਹੋ ਕੇ ਪਿਆ ਰਹੇ ਅਤੇ ਆਪਾਂ ਮੌਜ ਕਰੀਏ।
ਪ੍ਰਿਅੰਕਾ ਨੇ ਨੀਂਦ ਦੀਆਂ ਗੋਲੀਆਂ ਸਾਂਭ ਲਈਆਂ ਪਰ ਕਰਵਾ ਚੌਥ ਤੋਂ ਪਹਿਲਾਂ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਕਰਵਾ ਚੌਥ ਆਉਣ ਵਾਲੇ ਦਿਨ ਪ੍ਰਿਅੰਕਾ ਹੋਰ ਸੁਹਾਗਣਾਂ ਵਾਂਗਦਿਨ ਭਰ ਵਰਤ ਵਿੱਚ ਰਹੀ। ਸ਼ਾਮ ਨੂੰ ਖੂਬ ਸ਼ਿੰਗਾਰ ਕੀਤਾ, ਫ਼ਿਰ ਚੰਦ ਦੇਖ ਕੇ ਵਰਤ ਪੂਰਾ ਕੀਤਾ। ਰਾਤ ਨੂੰ ਉਹ ਪੂਰਨ ਤੌਰ ਤੇ ਪਤੀ ਨੂੰ ਸਮਰਪਿਤ ਹੋਈ। ਸੁਰਿੰਦਰ ਨੂੰ ਲੱਗਿਆਕਿ ਉਸਦੀ ਪਤਨੀ ਉਸੇ ਦੀ ਹੈ। ਪਿੰਡ ਵਾਲੇ ਬੇਅਰਥ ਗੱਲਾਂ ਕਰਦੇ ਹਨ। ਦੂਜੇ ਦਿਨ ਕਰਨ ਅਤੇ ਪ੍ਰਿਅੰਕਾ ਦਾ ਸਾਹਮਣਾ ਹੋਇਆ ਤਾਂ ਉਸਨੇ ਉਲਾਂਭਾ ਦਿੱਤਾ, ਤੁਸੀਂ ਤਾਂ ਪਤੀ ਦੇ ਨਾਲ ਕਰਵਾ ਮਨਾਉਂਦੀ ਰਹੀ ਅਤੇ ਮੈਂ ਤੇਰੀਯਾਦ ਵਿੱਚ ਸਾਰੀ ਰਾਤ ਕਰਵਟਾਂ ਬਦਲਦਾ ਰਿਹਾ। ਮੈਨੂੰ ਵੀਤੁਹਾਡੇ ਨਾਲ ਕਰਵਾ ਮਨਾਉਣਾ ਹੈ, ਆਖਿਰ ਮੈਂ ਵੀ ਤੁਹਾਡਾ ਆਸ਼ਿਕ ਹਾਂ।
ਪ੍ਰਿਅੰਕਾ ਮੁਸਕਰਾਈ, ਫ਼ਿਰਬੋਲੀ, ਤੈਨੂੰ ਜ਼ਰੂਰ ਮੌਕਾ ਮਿਲੇਗਾ। ਤੇਰੀ ਮਰਦਾਨਗੀ ਦੀ ਮੈਂ ਦੀਵਾਨੀਹਾਂ। ਅੱਜ ਰਾਤ ਨੂੰ ਜਦੋਂ ਮੈਂ ਮਿਸਕਾਲ ਕਰਾਂ ਤਾਂ ਚੋਰੀ ਜਿਹੇ ਆ ਜਾਣਾ, ਦਰਵਾਜ਼ਾ ਖੁੱਲ੍ਹਾ ਮਿਲੇਗਾ। ਸੁਰਿੰਦਰ ਪਿੰਡ ਵਿੱਚ ਘੁੰਮ-ਫ਼ਿਰਕੇ ਰਾਤ 9 ਵਜੇ ਘਰ ਮੁੜਿਆ।ਉਸਨੇ ਖਾਣਾ ਖਾਧਾ, ਫ਼ਿਰ ਚਾਰਪਾਈ ਤੇ ਲੇਟ ਗਿਆ।ਕੁਝ ਦੇਰ ਬਾਅਦ ਪ੍ਰਿਅੰਕਾ ਨਸ਼ੀਲਾ ਦੁੱਧ ਲੈ ਕੇ ਆਈ ਅਤੇ ਸੁਰਿੰਦਰ ਨੂੰ ਪਕੜਾ ਦਿੱਤਾ।ਸੁਰਿੰਦਰ ਨੇ ਦੁੱਧ ਪੀਤਾ। ਕੁਝ ਦੇਰ ਬਾਅਦ ਉਹ ਘੁਰਾੜੇ ਮਰਨ ਲੱਗਿਆ। ਸੁਰਿੰਦਰ ਡੂੰਘੀ ਨੀਂਦ ਵਿੱਚ ਸੌਂ ਗਿਆ ਤਾਂ ਪ੍ਰਿਅੰਕਾ ਨੇ ਕਰਨ ਨੂੰ ਮਿਲ ਕਾਲ ਕੀਤੀ। ਇਸ ਤੋਂ ਬਾਅਦ ਕਰਨ ਆ ਗਿਆ। ਫ਼ਿਰ ਦੋਵਾਂ ਨੇ ਖੂਬ ਰਾਸ ਲੀਲਾ ਮਨਾਈ।ਅੱਧੀ ਰਾਤ ਨੂੰ ਪਿਸ਼ਾਬ ਕਰਨ ਲਈ ਸੁਰਿੰਦਰ ਉਠਿਆ ਤਾਂ ਦੇਖਿਆ ਕਿ ਪ੍ਰਿਅੰਕਾ ਬੈਡ ਤੇ ਨਹੀਂ ਹੈ। ਉਹ ਕਮਰੇ ਤੋਂ ਬਾਹਰ ਆਇਆ ਤਾਂ ਨੇੜੇ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਅੰਦਰ ਤੋੜ ਚੂੜੀਆਂ ਖੜਕਣ ਦੀ ਆਵਾਜ਼ ਆ ਰਹੀ ਸੀ। ਕਮਰੇ ਵਿੱਚ ਹਲਕੀ ਰੌਸ਼ਲੀ ਦਾ ਬਲਬ ਸੀ ਅਤੇ ਦਰਵਾਜ਼ੇ ਵਿੱਚ ਝਿਰੀ ਵੀ ਸੀ। ਸੁਰਿੰਦਰ ਨੇ ਝਿਰੀ ਤੋਂ ਅੱਖ ਲਗਾ ਕੇ ਦੇਖਿਆ ਤਾਂ ਪ੍ਰਿਅੰਕਾ ਅਤੇ ਕਰਨ ਆਹਮੋ-ਸਾਹਮਣੇ ਸਨ। ਸੁਰਿੰਦਰ ਦਾ ਖੂਨ ਖੌਲ ਉਠਿਆ। ਉਸਨੇ ਦਰਵਾਜ਼ੇ ਨੂੰ ਜ਼ੋਰ ਦਾ ਧੱਕਾ ਮਾਰਿਆ ਤਾਂ ਉਹ ਖੁੱਲ੍ਹ ਗਿਆ। ਸੁਰਿੰਦਰ ਨੂੰ ਦੇਖ ਕੇ ਪ੍ਰਿਅੰਕਾ ਅਤੇ ਕਰਨ ਹੱਕੇ-ਬੱਕੇ ਰਹਿ ਗਏ। ਦੋਵੇਂ ਆਪਣੇ ਆਪਣੇ ਕੱਪੜੇ ਦਰੁੱਸਤ ਕਰ ਪਾਉਂਦੇ, ਇਸ ਤੋਂ ਪਹਿਲਾਂ ਹੀ ਸੁਰਿੰਦਰ ਪ੍ਰਿਅੰਕਾ ਨੂੰ ਕੁੱਟਣ ਲੱਗਿਆ। ਕਰਨ ਤੋਂ ਨਾ ਰਿਹਾ ਗਿਆ ਤਾਂ ਉਸਨੇ ਕੁਟਾਈ ਦਾ ਵਿਰੋਧ ਕੀਤਾ। ਇਸ ਤੇ ਸੁਰਿੰਦਰ ਅਤੇ ਕਰਨ ਵਿੱਚਕਾਰ ਗਾਲੀ-ਗਲੋਚ ਅਤੇ ਮਾਰ ਕੁੱਟ ਹੋਣ ਲੱਗੀ।ਇਸੇ ਵਕਤ ਪ੍ਰਿਅੰਕਾ ਨੇ ਕਰਨ ਨੂੰ ਉਕਸਾਇਆ, ਅੱਜ ਇਸ ਅੜਿੱਕੇ ਨੂੰ ਖਤਮ ਹੀ ਕਰ ਦਿਓ। ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ।
ਪ੍ਰਿਅੰਕਾ ਦੇ ਉਕਸਾਵੇ ਤੇ ਕਰਨ ਨੇ ਸੁਰਿੰਦਰ ਨੂੰ ਜ਼ਮੀਨ ਤੇ ਸੁੱਟ ਦਿੱਤਾ, ਫ਼ਿਰ ਦੋਵਾਂ ਨੇ ਮਿਲ ਕੇ ਸੁਰਿੰਦਰ ਦਾ ਗਲਾ ਘੋਟ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਗਾਉਣ ਦੀ ਯੋਜਨਾ ਬਣਾਈ। ਸੁਰਿੰਦਰ ਦੇ ਸੱਜੇ ਹੱਥ ਵਿੱਚ ਉਸਦਾ ਨਾਂ ਲਿਖਿਆ ਸੀ, ਇਸ ਕਰ ਕੇ ਸ਼ਨਾਖਤ ਮਿਟਾਉਣ ਦੇ ਲਈ ਕਰਨ ਨੇ ਕੁਹਾੜੀ ਨਾਲ ਸੁਰਿੰਦਰ ਦਾ ਸੱਜਾ ਹੱਥ ਕੱਟ ਦਿੱਤਾ। ਫ਼ਿਰਉਸ ਦੀ ਲਾਸ਼ ਨੂੰ ਖੇਤਾਂ ਵਿੱਚ ਇੱਕ ਦਰਖਤ ਹੇਠਾਂ ਸੁੱਟ ਦਿੱਤਾ ਅਤੇ ਉਲਟੇ ਪੈਰ ਵਾਪਸ ਆ ਗਏ।
ਸਵੇਰੇ ਪਿੰਡ ਦੇ ਲੋਕ ਦਿਸ਼ਾ-ਮੈਦਾਨ ਗੲੈ ਤਾਂ ਉਹਨਾਂ ਨੂੰ ਖੇਤ ਦੇ ਕਿਨਾਰੇ ਹੱਥ ਕੱਟੀ ਲਾਸ਼ ਮਿਲੀ। ਪਿੰਡ ਵਿੱਚ ਹੰਗਾਮਾ ਮੱਚ ਗਿਆ। ਰਘੁਰਾਜ ਵੀ ਲਾਸ਼ ਦੇਖਣ ਗਿਆ। ਲਾਸ਼ ਦੇਖਦੇ ਹੀ ਉਹ ਰੋ ਪਿਆ, ਕਿਉਂਕਿ ਲਾਸ਼ ਉਸਦੇ ਛੋਟੇ ਭਰਾ ਸੁਰਿੰਦਰ ਦੀ ਸੀ। ਖਬਰ ਮਿਲਣ ਤੇ ਪ੍ਰਿਅੰਕਾ ਵੀ ਪਹੁੰਚੀ ਅਤੇ ਤ੍ਰੀਆਚਰਿੱਤਰ ਕਰ ਕੇ ਰੋਣ ਲੱਗੀ। ਰਘੁਰਾਜ ਨੇ ਥਾਣਾ ਮੂਸਾ ਨਗਰ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਘਟਨਾ ਦਾ ਬਰੀਕੀ ਨਾਲ ਮੁਆਇਨਾ ਕੀਤਾ ਅਤੇ ਪਾਇਆ ਕਿ ਹੱਤਿਆ ਦੋ ਦਿਨ ਪਹਿਲਾਂ ਦੀ ਕੀਤੀ ਲੱਗਦੀ ਹੈ ਅਤੇ ਸ਼ਨਾਖਤ ਮਿਟਾਉਣ ਲਈ ਹੱਥ ਵੀ ਕੱਟ ਦਿੱਤਾ ਹੈ।  ਪੁਲਿਸ ਨੇ ਮ੍ਰਿਤਕ ਦੀ ਪਤਨੀ ਪ੍ਰਿਅੰਕਾ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸੂਰਤ ਵਿੱਚ ਨੌਕਰੀ ਕਰਦਾ ਸੀ। ਕਰਵਾ ਚੌਥ ਤੇ ਘਰ ਆਇਆ ਸੀ। ਉਹ ਘਰ ਦਾ ਸਮਾਨ ਲੈਣ ਮੂਸਾਨਗਰ ਗਿਆ ਸੀ। ਫ਼ਿਰ ਵਾਪਸ ਨਹੀਂ ਆਇਆ। ਉਸਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਪਿੰਡ ਵਿੱਚ ਨਾ ਕਿਸੇ ਨਾਲ ਰਜਿਸ਼ ਸੀ ਅਤੇ ਨਾ ਹੀ ਲੈਣ-ਦੇਣ ਦਾ ਝਗੜਾ ਸੀ। ਪਤਾ ਨਹੀਂ ਕਿਸਨੇ ਇਸਨੂੰ ਮਾਰ ਦਿੱਤਾ। ਪੁਲਿਸ ਨੇ ਕਈ ਪੇਸ਼ੇਵਰ ਅਪਰਾਧੀਆਂ ਨੂੰ ਪਕੜਿਆ ਪਰ ਮੌਤ ਦਾ ਖੁਲਾਸਾ ਨਾ ਹੋਇਆ।ਇਸ ਦਰਮਿਆਨ ਮੁਖਬਰ ਤੋਂ ਪ੍ਰਿਅੰਕਾ ਅਤੇ ਕਰਨ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਾ। 29 ਦਸੰਬਰ ਨੂੰ ਪੁਲਿਸ ਨੇ ਪ੍ਰਿਅੰਕਾ ਅਤੇ ਕਰਨ ਨੂੰ ਹਿਰਾਸਤ ਵਿੱਚ ਲਿਆ ਤਾਂ ਦੋਵਾਂ ਨੇ ਸੁਰਿੰਦਰ ਦੀ ਹੱਤਿਆ ਦੀ ਗੱਲ ਕਬੂਲ ਕਰ ਲਈ।

LEAVE A REPLY