2ਰਾਮਨਗਰ :  ਕੁਮਾਊ ਸਾਹਿਤ ਫੈਸਟੀਵਲ ‘ਚ ਸ਼ਾਮਲ ਹੋਏ ਸਾਬਕਾ ਸੰਸਦੀ ਮੈਂਬਰ ਤਰੁਣ ਵਿਜੇ ਨੇ ਬਾਗੇਸ਼ਵਰ ‘ਚ ਦਲਿਤ ਕਤਲ ਦੇ ਮਾਮਲੇ ‘ਚ ਪੀੜਤ ਪਰਿਵਾਰ ਦੀ ਮਦਦ ਕਰਨ ‘ਤੇ ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੋਹਣ ਲਾਲ ਦੇ ਪਰਿਵਾਰ ਦੀ ਮਦਦ ਲਈ ਜੋ ਪਹਿਲ ਕੀਤੀ ਹੈ, ਉਹ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ‘ਚ ਪਾਰਟੀ ਦੀ ਸਿਆਸਤ ਤੋਂ ਉਪਰ ਉੱਠ ਕੇ ਸੋਚਣ ਦੀ ਜ਼ਰੂਰਤ ਹੈ।
ਵਿਜੇ ਨੇ ਕਿਹਾ ਕਿ ਸੋਹਣ ਲਾਲ ਦੇ ਪਰਿਵਾਰ ਦੀ ਮਦਦ ‘ਚ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮਾਮਲੇ ‘ਤੇ ਉਨ੍ਹਾਂ ਨੇ ਕੌਮੀ ਅਖਬਾਰਾਂ ‘ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਇਕ ਰੁਟੀਨ ਦੀ ਖਬਰ ਦੇ ਰੂਪ ‘ਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹਿੰਦੂ ਸਮਾਜ ਦੇ ਭਵਿੱਖ ਦੇ ਲਈ ਵੀ ਘਾਤਕ ਹੈ। ਜੇਕਰ ਹਿੰਦੂ ਸਮਾਜ ਦਲਿਤਾਂ ਨੂੰ ਬਰਾਬਰ ਦਰਜਾ ਨਹੀਂ ਦੇਵੇਗਾ ਤਾਂ ਅਸੀਂ ਆਪਸ ‘ਚ ਵੰੰਡੇ ਜਾਵਾਂਗੇ ਅਤੇ ਦੇਸ਼ ‘ਚ ਭਾਈਚਾਰਾ ਖਤਮ ਹੋਣ ਦੀ ਸਥਿਤੀ ਬਣ ਜਾਵੇਗੀ, ਜਿਸ ਕਾਰਨ ਦੇਸ਼ ਟੁੱਟਣ ਦੀ ਕਗਾਰ ‘ਤੇ ਖੜ੍ਹਾ ਹੋ ਜਾਵੇਗਾ। ਇਸ ਲਈ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।

LEAVE A REPLY