6ਨਵੀਂ ਦਿੱਲੀ—ਦੇਸ਼ ਦੇ ਵੱਡੇ ਹਵਾਈ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਇਕ ਮੁੱਖ ਬੈਠਕ ਬੁਲਾਈ ਹੈ। ਰਾਜਨਾਥ ਸਿੰਘ ਵਲੋਂ ਬੁਲਾਈ ਗਈ ਇਹ ਮੁੱਖ ਬੈਠਕ ਦੁਪਹਿਰ ਕਰੀਬ 3.30 ਵਜੇ ਹੋਵੇਗੀ। ਇਸ ਬੈਠਕ ‘ਚ ਸੀ.ਆਈ.ਐਸ.ਐਫ. ਡੀ.ਜੀ ਦੇ ਨਾਲ-ਨਾਲ ਹਵਾਈ ਅੱਡੇ ਨਾਲ ਜੁੜੇ ਕਈ ਵੱਡੇ ਅਧਿਕਾਰੀ ਵੀ ਮੌਜੂਦ ਰਹਿਣਗੇ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਸੀ। ਖੁਫੀਆ ਏਜੰਸੀਆਂ ਨੂੰ ਡਰ ਹੈ ਕਿ ਅੱਤਵਾਦੀ ਸਗੰਠਨ ਡਰੋਨ ਨਾਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਖੁਫੀਆਂ ਏਜੰਸੀਆਂ ਦੀ ਮੰਨੀਏ ਤਾਂ ਹਵਾਈ ਅੱਡੇ ਦੇ ਸਾਹਮਣੇ ਵਾਲੇ ਪਾਸੇ ਤੋਂ ਅੱਤਵਾਦੀ ਹਮਲੇ ਦਾ ਖਤਰਾ ਸਭ ਤੋਂ ਵਧ ਹੈ। ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਆਡਿਟ ‘ਚ ਹਵਾਈ ਅੱਡੇ ਨਾਲ ਲੱਗਦੀਆਂ ਝੁਗੀਆਂ, ਕਾਲੋਨੀਆਂ ਅਤੇ ਹੋਟਲ ਦੇ ਰਾਹੀ ਹਵਾਈ ਅੱਡੇ ਦੀ ਸੁਰੱਖਿਆ ‘ਤੇ ਚਿੰਤਾ ਜਤਾਈ ਗਈ ਸੀ। ਜਾਂਚ ‘ਚ ਪਾਇਆ ਗਿਆ ਸੀ ਕਿ ਦੇਸ਼ ਦੇ 98 ‘ਚੋਂ 26 ਹਵਾਈ ਅੱਡੇ ਪੁਖਤਾ ਸੁਰੱਖਿਆ ਵਿਵਸਥਾ ਨਹੀਂ ਹੈ।

LEAVE A REPLY