4ਕੋਲੰਬੋ :  ਸ਼੍ਰੀਲੰਕਾ ਦੇ ਲਗਭਗ 25 ਜ਼ਿਲਿਆਂ ‘ਚ ਸੋਕੇ ਨਾਲ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਰਾਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਹਤ ਅਧਿਕਾਰੀਆਂ ਮੁਤਾਬਕ ਸੋਕੇ ਨਾਲ ਪ੍ਰਭਾਵਿਤ ਇਲਾਕਿਆਂ ‘ਚ ਪੀਣ ਯੋਗ ਪਾਣੀ ਬੋਤਲਾਂ ਅਤੇ ਟੈਂਕ ਰਾਹੀਂ ਉਪਲੱਬਧ ਕਰਵਾਏ ਜਾ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਪੀਣ ਯੋਗ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਦੀ ਗਿਣਤੀ ਛੇ ਦਿਨ ਪਹਿਲਾਂ ਦੋ ਲੱਖ ਤੋਂ ਵੱਧ ਕੇ ਛੇ ਲੱਖ 24 ਹਜ਼ਾਰ ਹੋ ਗਈ ਹੈ। ਸਭ ਤੋਂ ਜ਼ਿਆਦਾ ਉਤਰੀ ਮੱਧ ਇਲਾਕੇ ਸੋਕੇ ਨਾਲ ਪ੍ਰਭਾਵਿਤ ਹਨ, ਜਿੱਥੇ ਇਕ ਲੱਖ 45 ਹਜ਼ਾਰ ਲੋਕ ਪੀਣ ਯੋਗ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦੂਜੇ ਸਥਾਨ ‘ਤੇ ਪੂਰਬੀ ਸੂਬਾ ਹੈ, ਜਿੱਥੇ ਇਕ ਲੱਖ 33 ਹਜ਼ਾਰ ਲੋਕ ਪ੍ਰਭਾਵਿਤ ਹਨ।

LEAVE A REPLY