6ਸ਼੍ਰੀਨਗਰ/ਜੰਮੂ-ਕਸ਼ਮੀਰ : ਭਾਰਤੀ ਫੌਜ ਵਲੋਂ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿ ਵਲੋਂ ਲਗਾਤਾਰ ਭਾਰਤ ‘ਤੇ ਹਮਲੇ ਹੋ ਰਹੇ ਹਨ। ਪਾਕਿ ਵਲੋਂ ਆਏ ਅੱਤਵਾਦੀ ਪੰਪੋਰ ਦੀ ਈ. ਡੀ. ਆਈ. ਇਮਾਰਤ ‘ਚ ਲੁੱਕ ਕੇ ਭਾਰਤੀ ਫੌਜ ‘ਤੇ ਫਾਇਰਿੰਗ ਕਰ ਰਹੇ ਸਨ, ਜਿਸ ਦੇ ਜਵਾਬ ‘ਚ ਭਾਰਤੀ ਫੌਜ ਵਲੋਂ ਵੀ ਫਾਇਰਿੰਗ ਕੀਤੀ ਗਈ।  ਤੁਹਾਨੂੰ ਦੱਸ ਦਈਏ ਜੇਹਲਮ ਨਦੀ ਦੇ ਜ਼ਰੀਏ ਈ. ਡੀ. ਆਈ. ਇਮਾਰਤ ‘ਚ 2 ਅੱਤਵਾਦੀਆਂ ਦੇ ਲੁਕੇ ਹੋਣ ਦੀ ਭਾਰਤੀ ਫੌਜ ਨੂੰ ਖਬਰ ਮਿਲੀ ਸੀ ਅਤੇ ਭਾਰਤੀ ਫੌਜ ਵਲੋਂ ਸਰਚ ਮੁਹਿੰਮ ਚਲਾਈ ਗਈ। ਮੁਹਿੰਮ ਤਹਿਤ ਸੁਰੱਖਿਆ ਫੋਰਸਾਂ ਵਲੋਂ ਦੋਹਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਅਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਕਿਹਾ ਕਿ ਪੰਪੋਰ ਈ. ਡੀ. ਆਈ. ਇਮਾਰਤ ‘ਚ ਨਾਗਰਿਕਾਂ ਦੇ ਹੋਣ ਦਾ ਵੀ ਸ਼ੱਕ ਸੀ, ਜਿਸ ਕਾਰਨ ਅਸੀਂ ਨੁਕਸਾਨ ਨਹੀਂ ਚਾਹੁੰਦੇ ਸੀ, ਇਸ ਲਈ ਇਸ ਅਪਰੇਸ਼ਨ ਨੂੰ ਅੰਜਾਮ ਦੇਣ ‘ਚ ਇੰਨਾ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ 2 ਅੱਤਵਾਦੀਆਂ ਨੂੰ ਢੇਰ ਕਰਨ ਦੇ ਨਾਲ ਹੀ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ।  ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਜਾਰੀ ਇਸ ਮੁਕਾਬਲੇ ‘ਚ ਫੌਜ ਵਲੋਂ ਮੰਗਲਵਾਰ ਦੀ ਸ਼ਾਮ ਇਕ ਅੱਤਵਾਦੀ ਨੂੰ ਢੇਰ ਕੀਤਾ ਗਿਆ ਸੀ।

LEAVE A REPLY