7ਚੰਡੀਗੜ੍ਹ : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਇਕ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਡੇਂਗੂ ਅਤੇ ਚਿਕਨਗੁਨਿਆਂ ਨੂੰ ਰੋਕਣ ਲਈ ਸਕੂਲ ਵਿਭਾਗ,ਸਿਹਤ ਵਿਭਾਗ, ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ, ਸੈਕੰਡਰੀ), ਸਥਾਨਕ ਸਰਕਾਰਾਂ ਵਿਭਾਗ ਨੂੰ ਵਿਸ਼ੇਸ਼ ਤੋਰ ਤੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਸਬੰਧਤ ਹੋਈ ਮੀਟੰਗ ਵਿੱਚ  ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਦੱਸਿਆ ਕਿ ਮੱਛਰਾਂ ਨਾਲ ਹੋਣ ਵਾਲੇ ਡੇਂਗੂ ਅਤੇ ਚਿਕਨਗੁਨਿਆਂ ਵਰਗੀਆਂ ਭਿਆਨਕ ਬਿਮਾਰੀਆਂ ਕਾਰਣ ਅਣਆਈਆਂ ਮੋਤਾਂ ਦੇ ਕੇਸ ਸਾਹਮਣੇ ਆ ਰਹੇ ਹਨ ਤੇ ਬੱਚੇ ਵੀ ਇਹਨਾਂ ਨਾਮੁਰਾਦ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਸੂਬੇ ਵਿੱਚ ਬੱਚਿਆਂ ਨੂੰ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਸਮੂਹ ਮਿÀਂਸਪਲ ਕਾਰਪੋਰੇਸ਼ਨ/ਕਮੇਟੀਆਂ ਨੂੰ ਜਿਲ੍ਹਿਆ ਦੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿੱਚ ਮੱਛਰਾਂ ਨੂੰ ਮਾਰਨ ਲਈ ਫਾਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਕੂਲ਼ ਸਿੱਖਿਆ ਵਿਭਾਗ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਿਤ ਸਮੂਹ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਮੋਸਮ ਵਿੱਚ ਪੂਰੀਆਂ ਬਾਹਾਂ ਦੀ ਡਰੈਸ ( ਪੈਂਟ ਅਤੇ ਕਮੀਜ) ਪਾ ਕੇ ਆਉਣ ਲਈ ਤੁਰੰਤ ਯੋਗ ਨਿਰਦੇਸ਼ ਦੇਣ।
ਸ੍ਰੀ ਸੁਕੇਸ਼ ਕਾਲੀਆ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਸਮੇਂ-ਸਮੇਂ ‘ਤੇ ਪੇਂਡੂ ਖੇਤਰਾਂ ਦੇ ਸਕੂਲਾਂ ਵਿੱਚ ਫਾਗਿੰਗ ਕਰਵਾÀਣਾ ਯਕੀਨੀ ਬਣਾਏ ਅਤੇ ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ,ਸੈਕੰਡਰੀ) ਆਪਣੇ ਜਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦੇਣ ਕਿ ਸਕੂਲ ਇਹਨਾਂ ਬਿਮਾਰੀਆਂ ਨੂੰ ਕਾਬੂ ਨਿੱਜੀ ਮਸ਼ੀਨਾਂ ਦੀ ਖਰੀਦ ਕਰਨ ਜਾਂ ਕਰਾਏ ਤੇ ਮਸ਼ੀਨਾਂ ਲੈ ਕੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਅਤੇ ਸਮੂਹ ਵਿਭਾਗ ਇਹ ਪ੍ਰਕਿਰਿਆ ਸਾਲਾਨਾ ਇਸ ਮੋਸਮ ਵਿੱਚ  ਜਾਰੀ ਰੱਖਣ।
ਇਸ ਮੀਟਿੰਗ ਵਿੱਚ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈਂਬਰ ਜਗਮੋਹਨ ਸਿੰਘ,ਕੁਲਦੀਪ ਕੌਰ, ਸਤਿੰਦਰ ਕੌਰ ਬਿਸਲਾ, ਡਾ.ਯਸ਼ ਪਾਲ ਖੰਨਾ ਅਤੇ ਵਿਰਪਾਲ ਕੌਰ ਦਿਓਲ ਹਾਜਰ ਹੋਏ।

LEAVE A REPLY