5ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਬਿਲਕੁਲ ਠੀਕ-ਠਾਕ ਹਨ। ਅੱਜ ਸਵੇਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਚੱਲ ਰਹੀ ਸੀ। ਪਰ ਇਹ ਖਬਰ ਪੂਰੀ ਤਰਾਂ ਝੂਠੀ ਹੈ। ਹਾਲਾਂਕਿ ਮਿੱਤਲ ਬਿਮਾਰ ਜਰੂਰ ਹਨ। ਉਹ ਇਸ ਵੇਲੇ ਹਸਪਤਾਲ ‘ਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ICU ਤੋਂ ਜਨਰਲ ਵਾਰਡ ਚ ਸ਼ਿਫਟ ਕਰ ਦਿੱਤਾ ਹੈ। ਇਸ ਦਾ ਮਤਲਬ ਇਹੀ ਹੈ ਕਿ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੈ ਤੇ ਕੋਈ ਖਤਰਾ ਨਹੀਂ ਹੈ।
ਪੰਜਾਬੀ ਦਾ ਇਹ ਮਹਾਂਨਾਇਕ ਤੇ ਸਭ ਨੂੰ ਹਮੇਸ਼ਾ ਖੁਸ਼ ਰੱਖਣ ਵਾਲਾ ਸਿਤਾਰਾ ਤੰਦਰੁਸਤ ਰਹੇ ਤੇ ਲੰਮੀ ਉਮਰ ਜੀਏ। ਸਭ ਨੂੰ ਇਹੀ ਅਪੀਲ ਹੈ ਕਿ ਅਜਿਹੀ ਝੂਠੀ ਖਬਰ ‘ਤੇ ਨਾ ਯਕੀਨ ਕਰੋ ਤੇ ਨਾ ਹੀ ਅੱਗੇ ਫੈਲਾਓ।

LEAVE A REPLY