6ਨਵੀਂ ਦਿੱਲੀ  :  ਮਕਬੂਜ਼ਾ ਕਸ਼ਮੀਰ ਵਿਚ ਸਰਜੀਕਲ ਸਟ੍ਰਾਈਕ ਨੂੰ ਚੋਣਾਂ ਵਿਚ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਲੱਗੀ ਮੋਦੀ ਸਰਕਾਰ ਨੇ ਫੌਜੀਆਂ ਦੀ ਪੈਨਸ਼ਨ ਵਿਚ ਕਟੌਤੀ ਕਰ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਸੇਵਾ ਦੌਰਾਨ ਅਪਾਹਜ ਹੋਣ ਵਾਲੇ ਫੌਜੀਆਂ ਦੀ ਪੈਨਸ਼ਨ ਵਿਚ 18,000 ਰੁਪਏ ਪ੍ਰਤੀ ਮਹੀਨੇ ਦੀ ਕਟੌਤੀ ਕੀਤੀ ਹੈ।
ਕਿਸੇ ਵੀ ਫੌਜੀ ਕਾਰਵਾਈ ਦੌਰਾਨ ਜੇਕਰ ਕੋਈ ਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ 100 ਫੀਸਦੀ ਅਪਾਹਜਾਂ ਦੀ ਸ਼੍ਰੇਣੀ ਵਿਚ ਆ ਜਾਂਦਾ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।
ਨਵੇਂ ਹੁਕਮ ਮੁਤਾਬਕ ਉਸ ਨੂੰ 45,200 ਤੋਂ ਘਟਾ ਕੇ 27,200 ਰੁਪਏ ਪੈਨਸ਼ਨ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਨਵੇਂ ਹੁਕਮਾਂ ਦਾ ਸਭ ਤੋਂ ਵੱਧ ਨੁਕਸਾਨ ਮੇਜਰ ਰੈਂਕ ਦੇ ਅਧਿਕਾਰੀ, ਜੂਨੀਅਰ ਕਮਿਸ਼ੰਡ ਅਫਸਰਾਂ ਨੂੰ ਹੋਵੇਗਾ। ਹਾਲਾਂਕਿ ਸਰਵਿਸ ਕੰਪੋਨੈਂਟ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 5 ਸਾਲ ਦੀ ਸਰਵਿਸ ਤੋਂ ਬਾਅਦ ਜੇਕਰ ਇਕ ਫੌਜੀ ਨੂੰ 30,400 ਰੁਪਏ ਤਨਖਾਹ ਮਿਲਦੀ ਹੈ ਤਾਂ 100 ਫੀਸਦੀ ਅਪਾਹਜਤਾ ਤੋਂ ਬਾਅਦ ਉਸ ਨੂੰ 12,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਇਸੇ ਤਰ੍ਹਾਂ 10 ਸਾਲ ਦੀ ਸਰਵਿਸ ਤੋਂ ਬਾਅਦ ਇਕ ਮੇਜਰ ਨੂੰ 98,300 ਰੁਪਏ ਤਨਖਾਹ ਮਿਲਦੀ ਹੈ ਅਤੇ ਅਪਾਹਜਤਾ ਪੈਨਸ਼ਨ ਦੇ ਤਹਿਤ ਉਸ ਨੂੰ ਹਰ ਮਹੀਨੇ ਸਿਰਫ 27,000 ਰੁਪਏ ਹੀ ਮਿਲਣਗੇ।

LEAVE A REPLY