3ਪੋਰਟ-ਆ-ਪ੍ਰਿੰਸ  : ਕੈਰੀਆਈ ਸਾਗਰ ‘ਚ ਪਿਛਲੇ ਇੱਕ ਦਹਾਕੇ ‘ਚ ਆਏ ਸਭ ਤੋਂ ਤਾਕਤਵਰ ਸਮੁੰਦਰੀ ਤੂਫਾਨ ‘ਮੈਥਿਊ’ ਤੋਂ ਹੈਤੀ ‘ਚ ਹੁਣ ਤੱਕ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਮੈਥਿਊ ਤੂਫਾਨ ਦੇ ਬੀਤੇ ਮੰਗਲਵਾਰ ਤੋਂ ਹੀ ਕਹਿਰ ਢਾਹੁਣ ਤੋਂ ਬਾਅਦ ਹੁਣ ਇੱਥੇ ਹੈਜ਼ੇ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹ ਤੂਫਾਨ ਬੀਤੇ ਇੱਕ ਦਹਾਕੇ ਦਾ ਸਭ ਤੋਂ ਤਾਕਤਵਰ ਤੂਫਾਨ ਮੰਨਿਆ ਜਾਂਦਾ ਹੈ। ਇਸ ‘ਚ 230 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਸੀ। ਐਤਵਾਰ ਨੂੰ ਸਥਾਨਕ ਅਧਿਕਾਰੀਆਂ ਨੇ ਇਸ ਤੂਫਾਨ ਨਾਲ ਹੋਈਆਂ ਮੌਤਾਂ ਦਾ ਅੰਕੜਾ ਦਿਖਾਇਆ, ਜੋ ਇੱਕ ਹਜ਼ਾਰ ਤੋਂ ਜ਼ਿਆਦਾ ਸੀ। ਹੈਤੀ ਅਮਰੀਕਾ ਦਾ ਸਭ ਤੋਂ ਗਰੀਬ ਦੇਸ਼ ਹੈ।

LEAVE A REPLY