6-copy-copyਯੰਗੂਨ—ਮਿਆਂਮਾਰ ਦੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਲੱਗੀ ਸਰਹੱਦ ਨੇੜੇ ਸੁਰੱਖਿਆਬਲਾਂ ‘ਤੇ ਕੀਤੇ ਗਏ ਕਈ ਹਮਲਿਆਂ ‘ਚ ਘੱਟੋਂ-ਘੱਟ ਨੌਂ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਰਾਸ਼ਟਰੀ ਪੁਲਸ ਮੁਖੀ ਜਾਉ ਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਛਮੀ ਸੂਬੇ ਰਖਾਈਨ ‘ਚ ਐਤਵਾਰ ਨੂੰ ਅੱਠ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਦੋ ਨੂੰ ਜ਼ਿੰਦਾ ਫੜ੍ਹਿਆ ਗਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਰੇ ਅੱਤਵਾਦੀ ਮੁਸਲਿਮ ਸਮੂਹ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਹਮਲਾਵਰÎ ਨੇ ਛੇ ਪੁਲਸ ਅਧਿਕਾਰੀਆਂ ਦੀ ਹੱਤਿਆ ਵੀ ਕਰ ਦਿੱਤੀ ਗਈ, ਜਿਸ ‘ਚ ਦੋ ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਇਸ ਦੌਰਾਨ 51 ਹਥਿਆਰ ਅਤੇ 10 ਹਜ਼ਾਰ ਰਾਉਂਡ ਵਿਸਫੋਟਕ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਠੀਡੌਂਗ ਦੇ ਈਦਾਂਗੌਕ ਪਿੰਡ ‘ਚ ਇੱਕ ਸਰਹੱਦ ਪੁਲਸ ਕੈਂਪ ‘ਤੇ ਵੀ ਇੱਕੋ ਸਮੇਂ ਹਮਲੇ ਕੀਤੇ, ਜਿਸ ‘ਚ ਇੱਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਤੀਜੀ ਘਟਨਾ ਬੁਥੀਡੌਂਗ ਟਾਊਨਸ਼ਿਪ ਨੇੜੇ ਹੋਈ, ਜਿਸ ‘ਚ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਲਾਪਤਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆਬਲਾਂ ਨਾਲ ਸੰਘਰਸ਼ ‘ਚ ਸੱਤ ਹਮਲਾਵਰ ਵੀ ਮਾਰੇ ਗਏ ਹਨ।

LEAVE A REPLY