ਕੈਮਰੇ ‘ਚ ਕੈਦ ਹੋਈ ਸ਼ਕਤੀਪੀਠ ਚਿੰਤਪੂਰਨੀ ਮੰਦਰ ਦੇ ਗਰਭਗ੍ਰਹਿ ‘ਚ ਪੁਜਾਰੀ ਦੀ ਸ਼ਰਮਨਾਕ ਹਰਕਤ

2ਊਨਾ  : ਪ੍ਰਸਿੱਧ ਸ਼ਕਤੀਪੀਠ ਚਿੰਤਪੂਰਨੀ ਮੰਦਰ ਦੇ ਗਰਭਗ੍ਰਹਿ ‘ਚ ਪੁਜਾਰੀ ਵੱਲੋਂ ਇਕ ਸ਼ਰਮਨਾਕ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ, ਜਿਸ ਕਾਰਨ ਮੰਦਰ ਪ੍ਰਸ਼ਾਸਨ ਦੇ ਨਾਲ-ਨਾਲ ਪੁਜਾਰੀਆਂ ‘ਤੇ ਵੀ ਉਂਗਲੀ ਉੱਠਣੀ ਲਾਜਮੀ ਹੈ। ਮੰਦਰ ਦੇ ਗਰਭਗ੍ਰਹਿ ‘ਚ ਸ਼ਰਧਾਲੂਆਂ ਵੱਲੋਂ ਚੜ੍ਹਾਈਆਂ ਜਾਣ ਵਾਲੀਆਂ ਚੀਜ਼ਾਂ ‘ਤੇ ਇਕ ਪੁਜਾਰੀ ਹੱਥ ਸਾਫ ਕਰਨਾ ਕੈਮਰੇ ‘ਚ ਕੈਦ ਹੋਇਆ ਹੈ।
ਇਹ ਵੀਡੀਓ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਲਈ ਮਾਤਾ ਦੀ ਪਿੰਡੀ ਦੇ ਲਾਈਵ ਦਰਸ਼ਨ ਲਈ ਪਾਇਆ ਸੀ ਪਰ ਜਦੋਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਪੁਜਾਰੀ ਦੀ ਇਹ ਹਰਕਤ ਨਜ਼ਰ ਆਈ, ਜਿਸ ‘ਚ ਇਕ ਵਾਰ ਨਹੀਂ ਸਗੋਂ 2 ਵਾਰ ਪੁਜਾਰੀ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਕਿਸੇ ਚੀਜ਼ ਨੂੰ ਆਪਣੀ ਜੇਬ ‘ਚ ਪਾਉਂਦਾ ਸਾਫ ਦਿਖਾਈ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਪਹਿਲਾਂ ਵੀ ਇਕ ਵਾਰ ਮੰਦਰ ਤੋਂ ਹਾਰ ਚੋਰੀ ਦਾ ਮਾਮਲਾ ਬਹੁਤ ਵਿਵਾਦਾਂ ‘ਚ ਰਿਹਾ ਸੀ। ਜਦੋਂ ਇਸ ਬਾਰੇ ਮੰਦਰ ਕਮਿਸ਼ਨਰ ਅਤੇ ਡੀ.ਸੀ. ਊਨਾ ਵਿਕਾਸ ਲਾਬਰੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ‘ਚ ਉੱਚਿਤ ਕਾਰਵਾਈ ਕਰਨ ਦੀ ਗੱਲ ਕਹੀ। ਉੱਥੇ ਹੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੰਦਰ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

LEAVE A REPLY