4ਨਵੀਂ ਦਿੱਲੀ  : ਭਾਰਤੀ ਫੌਜ ਵਲੋਂ ਐੱਲ. ਓ. ਸੀ. ਤੋਂ ਪਾਰ ਅੱਤਵਾਦੀ ਟਿਕਾਣਿਆਂ ‘ਤੇ ਕੀਤੀ ਸਰਜੀਕਲ ਸਟਰਾਈਕ ‘ਚ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਕਸ਼ਰ-ਏ-ਤੋਇਬਾ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਖੁਫੀਆ ਏਜੰਸੀ ਵਲੋਂ ਗੱਲਬਾਤ ਸੰਬੰਧਿਤ ਅਨੁਮਾਨ ਰਿਪੋਰਟ ਦੇ ਮੁਤਾਬਕ ਲਕਸ਼ਰ ਦੇ ਲਗਭਗ 20 ਅੱਤਵਾਦੀ ਮਾਰੇ ਗਏ। ਹਾਲ ਹੀ ‘ਚ ਸਰਜੀਕਲ ਸਟਰਾਈਕ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਮੁਤਾਬਕ ਭਾਰਤੀ ਫੌਜ ਦੀ ਫਿਲਡ ਯੂਨਿਟਾਂ ਤੋਂ ਉਪਲੱਬਧ ਅਨੁਮਾਨ ਰਿਪੋਰਟ ‘ਚ ਵੱਖ-ਵੱਖ ਪਾਕਿਸਤਾਨੀਆਂ ਇੰਸਟਾਲੇਸ਼ਨਾਂ ਵਿੱਚ ਹੋਈ ਰੇਡੀਓ ਗੱਲਬਾਤ ਸ਼ਾਮਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਸੈਕਟਰ ਦੇ ਸਾਹਮਣੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਦੁਦਨਿਆਲ ਅੱਤਵਾਦੀ ਕੈਂਪ ‘ਚ ਲਕਸ਼ਰ-ਏ-ਤੋਇਬਾ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਸੂਤਰਾਂ ਨੇ ਦੱਸਿਆ ਕਿ ਖੇਤਰ ‘ਚ ਫੌਜ ਦੀ ਡਿਵੀਜ਼ਨ ਤੋਂ ਲਈਆਂ ਗਈਆਂ ਪੰਜ ਟੀਮਾਂ ਨੂੰ ਕੈਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਦੁਦਨਿਆਲ ਸਥਿਤ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਸ਼ਟ ਕਰਨਾ ਦਾ ਕੰਮ ਵੀ ਇਨ੍ਹਾਂ ਨੂੰ ਦਿੱਤਾ ਗਿਆ ਸੀ। 28 ਅਤੇ 29 ਸਤੰਬਰ ਦੀ ਅੱਧੀ ਰਾਤ ਨੂੰ ਸ਼ੁਰੂ ਹੋਏ ਇਸ ਅਭਿਆਨ ‘ਚ ਭਾਰਤੀ ਫੌਜੀ ਐੱਲ. ਓ. ਸੀ. ਤੋਂ ਪਾਰ ਪਹੁੰਚੇ ਅਤੇ ਐੱਲ. ਓ. ਸੀ. ਤੋਂ 700 ਮੀਟਰ ਦੂਰ ਸਥਿਤ ਇਕ ਪਾਕਿਸਤਾਨੀ ਚੌਕੀ ਦੀ ਸੁਰੱਖਿਆ ‘ਚ ਸਥਿਤ ਚਾਰ ਅੱਤਵਾਦੀ ਸੰਗਠਨਾਂ ਨੂੰ ਨਸ਼ਟ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਭਾਰਤੀ ਫੌਜ ਵਲੋਂ ਕਾਰਵਾਈ ਕੀਤੇ ਜਾਣ ਦੀ ਉਮੀਦ ਨਹੀਂ ਸੀ। ਇਸ ਲਈ ਉਹ ਹੈਰਾਨ ਰਹਿ ਗਏ। ਅਨੁਮਾਨ ਰਿਪੋਰਟ ਮੁਤਾਬਕ ਜਦੋਂ ਭਾਰਤੀ ਫੌਜੀਆਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਉਹ ਪਾਕਿਸਤਾਨੀ ਚੌਕੀ ਵੱਲ ਭੱਜਣ ਲਗੇ।

LEAVE A REPLY