2-copyਲਖਨਊ :  ‘ਬਸਪਾ’ ਸੁਪ੍ਰੀਮੋ ਮਾਇਆਵਤੀ ਨੇ ਕਾਂਸ਼ੀਰਾਮ ਦੀ 10ਵੀਂ ਬਰਸੀ ‘ਤੇ ਅੱਜ ਕਾਂਸ਼ੀਰਾਮ ਸਮਾਰਕ ‘ਤੇ ਵੱਡੀ ਰੈਲੀ ਆਯੋਜਿਤ ਕੀਤੀ। ਮਾਇਆਵਤੀ ਦੀ ਇਸ ਰੈਲੀ ‘ਤੇ ਉਨ੍ਹਾਂ ਦੇ ਨਾਲ ਨਸੁਦੀਨ ਸਿਦੀਕੀ, ਸਤੀਸ਼ ਚੰਦਰ ਮਿਸ਼ਰ ਅਤੇ ਰਾਮ ਅਚਲ ਰਾਜਭਰ ਮੰਚ ‘ਤੇ ਮੌਜੂਦ ਹਨ। ਵਰਕਰਾਂ ਨੂੰ ਰੈਲੀ ‘ਚ ਲਿਆਉਣ ਲਈ 19 ਟਰੇਨਾਂ ਅਤੇ 210 ਬੱਸਾਂ ਬੁੱਕ ਕੀਤੀ ਗਈਆਂ ਸਨ ਜੋ ਹੁਣ ਰਾਜਧਾਨੀ ਲਖਨਊ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਦੀ ਰੈਲੀ ‘ਚ ਭੱਜਦੌੜ ਮਚ ਗਈ। ਇਸ ਭੱਜਦੌੜ ਦੌਰਾਨ ਦੋ ਔਰਤਾਂ ਦੀ ਦਬ ਕੇ ਮੌਤ ਹੋ ਗਈ ਜਦਕਿ 12 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਪੌੜੀਆਂ ‘ਚ ਬਣੇ ਦੋ ਗੇਟਾਂ ‘ਚੋਂ ਲੋਕ ਹੇਠਾਂ ਆ ਰਹੇ ਸਨ ਅਤੇ ਸੰਤੁਲਨ ਖਰਾਬ ਹੋਣ ਨਾਲ ਇਕ-ਦੂਜੇ ਦੇ ਉੱਪਰ ਡਿੱਗ ਗਏ। ਇਸ ਘਟਨਾ ‘ਚ ਬਿਜਨੌਰ ਦੀ 68 ਸਾਲ ਦੀ ਸਾਂਤੀ ਦੇਵੀ ਅਤੇ ਇਕ ਹੋਰ ਅਣਪਛਾਤੀ ਮਹਿਲਾ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਬਸਪਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਿਜਲੀ ਦੀ ਤਾਰ ਕੱਟਣ ਨਾਲ ਅਫਵਾਹ ਦੇ ਚਲਦਿਆਂ ਭੱਜਦੌੜ ਮਚ ਗਈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਰਾਮ ਅਚਲ ਰਾਜਭਰ ਨੇ ਹਾਲਾਂਕਿ ਕਿਹਾ ਕਿ ਔਰਤਾਂ ਦੀ ਮੌਤ ਗਰਮੀ ਅਤੇ ਭੜਾਸ ਕਾਰਨ ਹੋਈ। ਬਸਪਾ ਸੰਸਥਾਪਕ ਕਾਂਸ਼ੀ ਰਾਮ ਦੀ 10ਵੀਂ ਬਰਸੀ ‘ਤੇ ਵੱਡੀ ਗਿਣਤੀ ‘ਚ ਬਸਪਾ ਵਰਕਰ ਅਤੇ ਲੋਕ ਇਕੱਠੇ ਹੋਏ ਸਨ। ਸਾਲ 2002 ‘ਚ ਲਖਨਊ ‘ਚ ਬਸਪਾ ਦੀ ਇਕ ਰੈਲੀ ਤੋਂ ਬਾਅਦ ਚਾਰਬਾਗ ਰੇਲਵੇ ਸਟੇਸ਼ਨ ‘ਚ ਪਾਰਟੀ ਦੇ ਘੱਟੋ-ਘੱਟ 12 ਵਰਕਰ ਮਾਰੇ ਗਏ ਅਤੇ 22 ਜ਼ਖਮੀ ਹੋ ਗਏ ਸਨ।

LEAVE A REPLY