3-copyਚੰਡੀਗੜ੍ਹ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀਆਂ ਦੇ ਖਾਣੇ ਦਾ ਜ਼ਾਇਕਾ ਵੀ ਬਦਲ ਗਿਆ ਹੈ। ਪਾਕਿਸਤਾਨੀ ਕਿਚਨ ਵਿੱਚ ਹਿੰਦੁਸਤਾਨ ਦੀ ਬਜਾਏ ਚੀਨ ਤੋਂ ਆਏ ਲਸਣ,ਅਦਰਕ ਦਾ ਤੜਕਾ ਲੱਗ ਰਿਹਾ ਹੈ।
ਭਾਰਤੀ ਪਦਾਰਥਾਂ ਨੂੰ ਸਿਹਤ ਦੇ ਲਈ ਖ਼ਰਾਬ ਦੱਸ ਕੇ ਪਾਕਿਸਤਾਨ ਨੇ ਸਬਜ਼ੀਆਂ ਦੀ ਖ਼ਰੀਦਦਾਰੀ ਬੰਦ ਕਰ ਦਿੱਤੀ ਹੈ। ਅਦਰਕ ਦੇ ਰੋਜ਼ਾਨਾ 15 ਤੋਂ 20 ਟਰੱਕ ਪਾਕਿਸਤਾਨ ਜਾਂਦੇ ਸਨ ਪਰ ਹੁਣ ਇਹ ਸਭ ਕੁੱਝ ਠੱਪ ਹੈ। ਪਾਕਿਸਤਾਨ ਨੇ ਭਾਰਤ ਤੋਂ ਟਮਾਟਰਾਂ ਦੀ ਖ਼ਰੀਦਦਾਰੀ ਵੀ ਘਟਾ ਦਿੱਤੀ ਹੈ। ਤਿੰਨ ਹਫ਼ਤੇ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਰੋਜ਼ਾਨਾ 200 ਦੇ ਕਰੀਬ ਟਰੱਕ ਜਾਂਦੇ ਸਨ ਜੋ ਹੁਣ ਘੱਟ ਕੇ 60 ਤੋਂ 70 ਰਹਿ ਗਏ ਹਨ।
ਪਾਕਿਸਤਾਨ ਪੰਜਾਬ ਦੇ ਫੂਰਟਸ ਐਂਡ ਵੈਜੀਟੇਬਲ ਇੰਮਪੋਰਟ ਐਂਡ ਐਕਸਪੋਰਟ ਐਸੋਸੀਏਸ਼ਨ ਦੇ ਮੁਖੀ ਅਮੀਨ ਭੱਟ ਨੇ ਦੱਸਿਆ ਕਿ ਕਾਬੁਲ ਅਤੇ ਬਲੋਚਿਸਤਾਨ ਤੋਂ ਮਾਲ ਦੀ ਸਪਲਾਈ ਵਧਣ ਕਾਰਨ ਭਾਰਤ ਤੋਂ ਸਬਜ਼ੀਆਂ ਦੀ ਸਪਲਾਈ ਘੱਟ ਹੋਈ ਹੈ। ਅੰਮ੍ਰਿਤਸਰ ਵਿੱਚ ਫੈਡਰੇਸ਼ਨ ਆਫ਼ ਡਰਾਈ ਫ਼ਰੂਟ ਐਂਡ ਕਰਿਆਨਾ ਐਸੋਸੀਏਸ਼ਨ ਦੇ ਮੁਖੀ ਅਨਿਲ ਮਹਿਰਾ ਨੇ ਦੱਸਿਆ ਕਿ ਅਦਰਕ ਅਤੇ ਲਸਣ ਦਾ ਐਕਸਪੋਰਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਇਸੀ ਤਰ੍ਹਾਂ 15 ਤੋਂ 18 ਅਕਤੂਬਰ ਤੱਕ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ ਪਾਕਿਸਤਾਨ ਦੀ ਗ਼ੈਰਹਾਜ਼ਰੀ ਇਸ ਵਾਰ ਰੜਕੇਗੀ। ਇਸ ਤਰ੍ਹਾਂ ਚੰਡੀਗੜ੍ਹ ਵਿੱਚ 21 ਤੋਂ 24 ਅਕਤੂਬਰ ਤੱਕ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ ਪਾਕਿਸਤਾਨ ਦੇ ਕਾਰੋਬਾਰੀ ਗ਼ੈਰਹਾਜ਼ਰ ਰਹਿਣਗੇ। ਯਾਦ ਰਹੇ ਕਿ ਦੋਹਾਂ ਦੇਸ਼ਾਂ ਵਿੱਚ ਇੱਕ ਅਨੁਮਾਨ ਦੇ ਅਨੁਸਾਰ 3 ਬਿਲੀਅਨ ਡਾਲਰ ਦਾ ਕਾਰੋਬਾਰ ਹੁੰਦਾ ਹੈ।

LEAVE A REPLY