ਸੁਵਿਧਾ ਯੂਨੀਅਨ ਨੇ ਹੜਤਾਲ 15 ਅਕਤੂਬਰ ਤੱਕ ਵਧਾਈ

2709092016031742ਚੰਡੀਗੜ੍ਹ  : ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਦੇ ਹਲਕਾ ਲੰਬੀ ਵਿਖੇ ਲਗਾਤਾਰ ਚੱਲ ਰਿਹਾ ਧਰਨਾ ਅੱਜ 32ਵੇਂ ਦਿਨ ਵਿਚ ਪ੍ਰਵੇਸ਼ ਹੋ ਚੁੱਕਾ ਹੈ| ਪ੍ਰਧਾਨ ਸ੍ਰੀ ਹਰਮੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਵਿਧਾ ਮੁਲਾਜਮਾਂ ਨੇ ਅੱਜ ਪਿੰਡ ਸਿੰਘਾਵਾਲਾ ਤੋਂ ਸ਼ਰੂ ਹੋ ਕੇ ਲੰਬੀ ਹਲਕੇ ਦੇ ਕਈ ਪਿੰਡਾਂ ਵਿਖੇ ਠੇਕਾ ਮੁਲਾਜਮ ਸੰਘਰ੍ਹ ਮੋਰਚਾ ਦੀਆਂ 21 ਜਥੇਬੰਦੀਆਂ ਨਾਲ ਝੰਡਾ ਮਾਰਚ ਕੀਤਾ ਗਿਆ ਅਤੇ ਸਰਕਾਰ ਖਿਲਾਫ. ਨਾਅਰੇ ਬਾਜੀ ਕੀਤੀ ਗਈ| ਠੇਕਾ ਮੁਲਾਜਮ ਸੰਘਰ੍ਹ ਮੋਰਚਾ ਜਥੇਬੰਦੀ ਨੇ ਸੁਵਿਧਾ ਯੂਨੀਅਨ ਨੂੰ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਸਰਕਾਰ ਖਿਲਾਫ. ਸੰਘਰ੍ਹ ਕਰਨ ਦਾ ਆਸਵਾਸਨ ਦਿਵਾਇਆ|
ਸੂਬਾ ਪ੍ਰਧਾਨ ਸ੍ਰੀ. ਹਰਮੀਤ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਲੜੀਵਾਰ ਦਿਨ^ਰਾਤ ਦੀ ਭੁੱਖ-ਹੜਤਾਲ ਚੋਥੇ ਦਿਨ ਵੀ ਜਾਰੀ ਰਹੀ ਅਤੇ ਅੱਜ ਭੁੱਖ ਹੜਤਾਲ ਤੇ ਕਰਮਜੀਤ ਕੌਰ, ਰੂਬਨ ਖਾਨ, ਗੁਲ੍ਹਨ ਖਾਨ (ਜਿਲ੍ਹਾ ਬਠਿੰਡਾ) ਅਤੇ ਹਰਪ੍ਰੀਤ ਸਿੰਘ, ਰਕ੍ਹੇ ਕੁਮਾਰ (ਮਾਨਸਾ) ਨੇ ਭੁੱਖ ਹੜਤਾਲ ਜਾਰੀ ਰੱਖੀ| ਇਸ ਭੁੱਖ^ਹੜਤਾਲ ਦੌਰਾਨ ਪ੍ਰ੍ਹਾ੍ਹਣ ਵੱਲੋਂ ਮਹਿਲਾਵਾਂ ਦੀ ਸੁਰਖਿਆ ਲਈ ਕੋਈ ਪੁਖਤਾ ਇੰਤਜਾਮ ਨਹੀਂ ਕੀਤਾ ਗਿਆ| ਜੇਕਰ ਕੋਈ ਵੀ ਅਣਹੋਣੀ ਘਟਨਾ ਘੱਟਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪ੍ਰ੍ਹਾ੍ਹਣ ਦੀ ਹੋਵੇਗੀ|
ਪੰਜਾਬ ਸਰਕਾਰ ਜੋ ਪੂਰੀ ਤਰ੍ਹਾਂ ਗੂੰਗੀ ਬੋਲੀ ਹੋ ਗਈ ਹੈ ਅਤੇ ਉਸ ਨੁੰ ਨਾ ਤਾਂ ਵਿਲਕ ਰਹੀ ਜਨਤਾ ਦਿਖਾਈ ਦੇ ਰਹੀ ਹੈ| ਨਾ ਹੀ ਭੁੱਖੇ ਬੈਠੇ ਮੁਲਾਜਮ ਨਜਰ ਆ ਰਹੇ ਹਨ| ਸਰਕਾਰ ਨੂੰ ਤਾਂ ਬੱਸ ਪ੍ਰਾਈਵੇਟ ਕੰਪਨੀ ਦੀ ਖੁਸ਼ੀ ਦੀ ਫਿ.ਕਰ ਹੈ| ਜਿਸ ਦਾ ਸਬੂਤ ਵਧੀ ਹੋਈ ਫੀਸਾਂ ਤੋਂ ਲਗਾਇਆ ਜਾ ਸਕਦਾ ਹੈ| ਸਰਕਾਰ ਦੀ ਇਸ ਬੇਰੁਖੀ ਬਾਬਤ ਸੁਵਿਧਾ ਮੁਲਾਜਮਾਂ ਨੇ ਆਪਣੀ ਹੜਤਾਲ ਵਿੱਚ 15/10/2016 ਤੱਕ ਦਾ ਵਾਧਾ ਕਰ ਦਿੱਤਾ ਹੈ|
ਸੂਬਾ ਪ੍ਰਧਾਨ ਸ੍ਰੀ. ਹਰਮੀਤ ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਜਦ ਤੱਕ ਕੋਈ ਫ.ੈਸਲਾ ਨਹੀਂ ਲੈਂਦੀ ਤੱਦ ਤੱਕ ਇਹ ਸੰਘਰ੍ਹ ਜਾਰੀ ਰਹੇਗਾ ਅਤੇ ਅੱਜ ਦੀ ਤਰ੍ਹਾਂ ਮੁੱਖ ਮੰਤਰੀ ਦੇ ਹਲਕੇ ਦੇ ਲਾਗਲੇ ਪਿੰਡਾਂ ਵਿੱਚ ਝੰਡਾ ਮਾਰਚ ਜਾਰੀ ਰਹੇਗਾ| ਪੰਜਾਬ ਸਰਕਾਰ ਵੱਲੋਂ ਜਲਦ ਕੋਈ ਪੁਖਤਾ ਫ.ੈਸਲਾ ਨਹੀਂ ਲਿਆ ਜਾਂਦਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ ਜਿਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ|

LEAVE A REPLY