6ਪਟਨਾ :  ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫੌਜ ਦੇ ਨਾਂ ‘ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੰਦਿਆਂ ਸ਼ੁੱਕਰਵਾਰ ਕਿਹਾ ਕਿ ਪਾਕਿਸਤਾਨ ਨੂੰ ਹੋਰ ਸਖਤ ਟੀਕਾ ਲਗਾਉਣ ਦੀ ਲੋੜ ਹੈ। ਸ਼੍ਰੀ ਯਾਦਵ ਨੇ ਮਾਈਕ੍ਰੋ ਬਲਾਗਿੰਗ ਸਾਈਟ ‘ਤੇ ਲਿਖਿਆ, ”ਫੌਜ ਨੂੰ ਸੈਲਿਊਟ ਕਰਦਾ ਹਾਂ ਪਰ ਪਾਕਿਸਤਾਨ ਨੂੰ ਹੋਰ ਸਖਤ ਟੀਕਾ ਲਗਾਉਣ ਦੀ ਲੋੜ ਹੈ। ਸੱਤਾਧਾਰੀ ਧਿਰ ਹੋਵੇ ਜਾਂ ਵਿਰੋਧੀ ਧਿਰ, ਕਿਸੇ ਨੂੰ ਵੀ ਫੌਜ ਦੇ ਨਾਂ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਫੌਜੀਆਂ ਦੇ ਦੁਖ-ਦਰਦ ਅਤੇ ਹੌਸਲੇ ਨੂੰ ਸਮਝਦਾ ਹਾਂ। ਉਹ ਸਾਰੇ ਗਰੀਬ, ਮਜ਼ਦੂਰ, ਕਿਸਾਨ ਅਤੇ ਖੇਤੀਬਾੜੀ ਕਰਨ ਵਾਲਿਆਂ ਦੇ ਪੁੱਤਰ ਹਨ। ਉਹ ਕਿਸੇ ਨੂੰ ਵੀ ਹਰਾ ਸਕਦੇ ਹਨ। ਜੈ ਜਵਾਨ, ਜੈ ਕਿਸਾਨ।”

LEAVE A REPLY